ਅੰਮ੍ਰਿਤਸਰ :- ਧਾਰਮਿਕ ਸਥਾਨ ’ਤੇ ਅਣਉਚਿਤ ਗਤੀਵਿਧੀਆਂ ਦੇ ਵਿਰੋਧ ’ਚ ਵਾਲਮੀਕਿ ਭਾਈਚਾਰੇ ਨੇ ਅੱਜ ਭੰਡਾਰੀ ਪੁਲ ਜਾਮ ਕਰਨ ਦਾ ਐਲਾਨ ਕੀਤਾ ਹੈ। ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਭਗਵਾਨ ਵਾਲਮੀਕਿ ਦੇ ਪਵਿੱਤਰ ਤੀਰਥ ਸਥਾਨ ’ਤੇ ‘ਲਾਲ ਝੰਡੇ’ ਲਹਿਰਾਉਣ ਨਾਲ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ ਹੈ।
ਤੀਰਥ ਸਥਾਨ ਉੱਤੇ ਲਾਲ ਝੰਡਾ ਲਹਿਰਾਉਣ ਨੂੰ ਲੈ ਕੇ ਗਹਿਰਾ ਵਿਵਾਦ
ਭਗਵਾਨ ਵਾਲਮੀਕਿ ਤੀਰਥ ਸਥਾਨ ’ਤੇ ਧਾਰਮਿਕ ਝੰਡੇ ਨੂੰ ਲੈ ਕੇ ਸੰਗਠਨਾਂ ਵਿਚਾਲੇ ਤਣਾਅ ਚਰਮ ’ਤੇ ਹੈ। ਪ੍ਰਸ਼ਾਸਨ ਵੱਲੋਂ ਮਧਸਥਤਾ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ ਅਤੇ ਸਥਿਤੀ ਤਣਾਭਰੀ ਬਨੀ ਹੋਈ ਹੈ।
ਵਾਲਮੀਕਿ ਆਗੂਆਂ ਨੇ ਪ੍ਰਸ਼ਾਸਨ ’ਤੇ ਧੋਖੇ ਦੇ ਦੋਸ਼ ਲਗਾਏ
ਰਣਜੀਤ ਐਵੀਨਿਊ ਦੇ ਬੱਚਤ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਸੰਤ ਦਰਸ਼ਨ ਰਤਨ ਰਾਵਣ, ਸੰਤ ਵਿਵੇਕ ਰਿਸ਼ੀ, ਸੰਤ ਅਸ਼ੋਕ ਲੰਕੇਸ਼ ਰਿਸ਼ੀ ਸਮੇਤ ਕਈ ਧਾਰਮਿਕ ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਸ ਨੇ ਉਨ੍ਹਾਂ ਨਾਲ ਧੋਖਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਮੀਟਿੰਗ ਲਈ ਰੱਖਿਆ ਗਿਆ ਸੀ, ਉਸੇ ਸਮੇਂ ਤੀਰਥ ਸਥਾਨ ’ਤੇ ਲਾਲ ਝੰਡਾ ਲਹਿਰਾ ਦਿੱਤਾ ਗਿਆ।
ਭਾਈਚਾਰੇ ਨੇ 29 ਅਕਤੂਬਰ ਨੂੰ ਜਾਮ ਦੀ ਚਿਤਾਵਨੀ ਦਿੱਤੀ ਸੀ
ਆਗੂਆਂ ਨੇ ਪ੍ਰਸ਼ਾਸਨ ਨੂੰ 28 ਅਕਤੂਬਰ ਤੱਕ ਕਾਰਵਾਈ ਦਾ ਅਲਟੀਮੇਟਮ ਦਿੱਤਾ ਸੀ। ਕਾਰਵਾਈ ਨਾ ਹੋਣ ਤੋਂ ਬਾਅਦ ਭਾਈਚਾਰਕ ਸੰਗਠਨਾਂ ਨੇ 29 ਅਕਤੂਬਰ ਨੂੰ ਭੰਡਾਰੀ ਪੁਲ ਜਾਮ ਕਰਨ ਦਾ ਫੈਸਲਾ ਸਖ਼ਤੀ ਨਾਲ ਲਾਗੂ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ।

