ਤਰਨਤਾਰਨ :- ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਦੌਰਾਨ ਤਸਵੀਰ ਹੁਣ ਧੀਰੇ-ਧੀਰੇ ਸਪੱਸ਼ਟ ਹੁੰਦੀ ਜਾ ਰਹੀ ਹੈ। ਦਿਨ ਦੀ ਸ਼ੁਰੂਆਤ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਲਈ ਫਾਇਦੇਮੰਦ ਰਹੀ ਸੀ, ਜਦੋਂ ਪਹਿਲੇ ਤਿੰਨ ਰੁਝਾਨਾਂ ‘ਚ ਉਹ ਅਗੇ ਰਹੀਆਂ। ਪਰ ਚੌਥੇ ਰੁਝਾਨ ਤੋਂ ਸ਼ੁਰੂ ਹੋਈ ਤਬਦੀਲੀ ਨੇ ਮੁਕਾਬਲੇ ਦਾ ਰੁਖ ਬਦਲ ਦਿੱਤਾ ਅਤੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਲੀਡ ਕਾਇਮ ਕਰ ਲਈ।

