ਚੰਡੀਗੜ੍ਹ :- ਚੰਡੀਗੜ੍ਹ ’ਚ ਜਿੱਥੇ ਬੀਤੇ ਦਿਨ ਕੁਝ ਸਮੇਂ ਲਈ ਨਿਕਲੀ ਧੁੱਪ ਨੇ ਲੋਕਾਂ ਨੂੰ ਇਹ ਉਮੀਦ ਦਿੱਤੀ ਸੀ ਕਿ ਹੁਣ ਨਦੀ-ਨਾਲਿਆਂ ਦਾ ਪਾਣੀ ਘਟੇਗਾ, ਉੱਥੇ ਹੀ ਅੱਜ ਸਵੇਰ ਤੋਂ ਪੈ ਰਹੇ ਮੀਂਹ ਨੇ ਸਥਿਤੀ ਮੁੜ ਗੰਭੀਰ ਕਰ ਦਿੱਤੀ। ਮੀਂਹ ਦੇ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਅਤੇ ਸਵੇਰੇ ਸਾਇਰਨ ਵੱਜਣ ਤੋਂ ਬਾਅਦ ਫਲੱਡ ਗੇਟ ਖੋਲ੍ਹਣੇ ਪਏ।