ਫ਼ਿਰੋਜ਼ਪੁਰ :- ਫ਼ਿਰੋਜ਼ਪੁਰ ਦੀ ਕਾਊਂਟਰ ਇੰਟੈਲੀਜੈਂਸ ਨੇ ਖੁਫੀਆ ਇਨਪੁੱਟਾਂ ਦੇ ਆਧਾਰ ’ਤੇ ਵੱਡਾ ਜਾਲ ਤੋੜਦਿਆਂ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।
ਗੋਰਾ ਗ੍ਰਿਫ਼ਤਾਰ, 5 ਕਿੱਲੋ ਹੈਰੋਇਨ ਬਰਾਮਦ
ਕਾਰਵਾਈ ਦੌਰਾਨ ਪੁਲਿਸ ਨੇ ਇੱਕ ਤਸਕਰ ਗੁਰਪ੍ਰੀਤ ਸਿੰਘ ਸੂਫ਼ੀ ‘ਗੋਰਾ’ ਨੂੰ ਕਾਬੂ ਕਰਦਿਆਂ ਉਸਦੇ ਕਬਜ਼ੇ ਤੋਂ 5 ਕਿੱਲੋ ਉੱਚ ਕੁਆਲਟੀ ਦੀ ਹੈਰੋਇਨ ਬਰਾਮਦ ਕੀਤੀ ਹੈ। ਪਹਿਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨਸ਼ਾ ਪਾਕਿਸਤਾਨ ਬੈਠੇ ਸਪਲਾਇਰਾਂ ਵੱਲੋਂ ਡਰੋਨ ਜਾਂ ਹੋਰ ਮਾਦਧਮਾਂ ਰਾਹੀਂ ਭੇਜਿਆ ਗਿਆ ਸੀ।
ਸਰਹੱਦ ਪਾਰੋਂ ਸਪਲਾਈ ਦੀ ਪੁਸ਼ਟੀ
ਖੁਫੀਆ ਅਧਿਕਾਰੀਆਂ ਦੇ ਮੁਤਾਬਕ, ਪਹਿਲੇ ਪੜਾਅ ਵਿਚ ਕੀਤੀ ਜਾਂਚ ਦੱਸਦੀ ਹੈ ਕਿ ਹੈਰੋਇਨ ਦੀ ਇਹ ਖੇਪ ਸਿੱਧੀ ਸਰਹੱਦ ਪਾਰੋਂ ਭੇਜੀ ਗਈ ਸੀ ਅਤੇ ਇਸ ਵਿੱਚ ਕਈ ਹੋਰ ਸਾਥੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਨੈੱਟਵਰਕ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਦੀ ਜਾਂਚ ਹੁਣ ਤੇਜ਼ ਕੀਤੀ ਗਈ ਹੈ।
SSOC ਫ਼ਾਜ਼ਿਲਕਾ ‘ਚ ਕੇਸ ਦਰਜ, ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ
ਇਸ ਸਬੰਧੀ ਰਾਜ ਸਪੈਸ਼ਲ ਓਪਰੇਸ਼ਨ ਸੈੱਲ (SSOC) ਫ਼ਾਜ਼ਿਲਕਾ ’ਚ FIR ਦਰਜ ਕਰ ਲਈ ਗਈ ਹੈ। ਜਾਂਚ ਅਧਿਕਾਰੀ ਕਹਿ ਰਹੇ ਹਨ ਕਿ ਜਲਦ ਹੋਰ ਖੁਲਾਸੇ ਅਤੇ ਵੱਡੀਆਂ ਗ੍ਰਿਫ਼ਤਾਰੀਆਂ ਵੀ ਸੰਭਾਵਤ ਹਨ।
ਪੁਲਿਸ ਦਾ ਸੰਦੇਸ਼ — ਨਸ਼ਾ ਮਾਫ਼ੀਆ ਵਿਰੁੱਧ ਇੱਕ ਹੋਰ ਵੱਡੀ ਸਫਲਤਾ
ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਸਰਹੱਦੀ ਤਸਕਰੀ ਨੇ ਕਈ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕੀਤੀ ਹੈ ਅਤੇ ਇਨ੍ਹਾਂ ਨੈੱਟਵਰਕਸ ਨੂੰ ਪੂਰੀ ਤਰ੍ਹਾਂ ਤੋੜਨਾ ਸਭ ਤੋਂ ਵੱਡੀ ਤਰਜੀਹ ਹੈ। ਨਸ਼ਾ-ਰੋਕਥਾਮ ਮੁਹਿੰਮ ਤਹਿਤ ਇਹ ਕਾਰਵਾਈ ਇੱਕ ਹੋਰ ਵੱਡੀ ਸਫਲਤਾ ਵਜੋਂ ਦਰਜ ਹੋਈ ਹੈ।

