ਪੰਜਾਬ ਦੇ ਨਵੇਂ ਨਿਯੁਕਤ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਹਫ਼ਤੇਵਾਰ ਆਪਣੀ ਰੀਅਲ ਅਸਟੇਟ ਕੰਪਨੀਆਂ ਤੋਂ ਮੁਕੰਮਲ ਤੌਰ ‘ਤੇ ਪੱਖ ਖਿੱਚ ਲਿਆ ਹੈ। ਉਨ੍ਹਾਂ ਨੇ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਸਮੇਤ ਅੱਠ ਹੋਰ ਗਰੁੱਪ ਕੰਪਨੀਆਂ ਵਿੱਚ ਮੈਨੇਜਿੰਗ ਡਾਇਰੈਕਟਰ ਵਜੋਂ ਨਿਭਾ ਰਹੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਸੰਜੀਵ ਅਰੋੜਾ ਨੇ ਆਪਣਾ ਅਸਤੀਫਾ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਇੱਕ ਲਿਖਤੀ ਪੱਤਰ ਰਾਹੀਂ ਭੇਜਿਆ, ਜਿਸ ਵਿੱਚ ਉਨ੍ਹਾਂ ਨੇ 3 ਅਗਸਤ 2025 ਤੋਂ ਅਹੁਦਾ ਛੱਡਣ ਦੀ ਜਾਣਕਾਰੀ ਦਿੱਤੀ।
ਅਸਤੀਫੇ ਦੀ ਵਜ੍ਹਾ ਦੱਸਦਿਆਂ ਅਰੋੜਾ ਨੇ ਲੇਖ ਕੀਤਾ ਕਿ 23ਜੂਨ 2025 ਨੂੰ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ, ਉਨ੍ਹਾਂ ਨੂੰ 3 ਜੁਲਾਈ 2025 ਨੂੰ ਪੰਜਾਬ ਰਾਜਪਾਲ ਵੱਲੋਂ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਉੱਚ ਜਨਤਕ ਅਹੁਦਾ ਉਨ੍ਹਾਂ ਤੋਂ ਪੂਰਾ ਸਮਰਪਣ, ਧਿਆਨ ਅਤੇ ਲੋਕ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਦੀ ਮੰਗ ਕਰਦਾ ਹੈ।
ਅਰੋੜਾ ਨੇ ਕਿਹਾ, “ਮੈਂ ਸੰਵਿਧਾਨਕ ਫ਼ਰਜ਼ਾਂ ਅਤੇ ਜਨਤਕ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ, ਪਾਰਦਰਸ਼ਤਾ ਅਤੇ ਸਮਰਪਣ ਨਾਲ ਨਿਭਾਉਣ ਲਈ ਪੂਰੀ ਤਰ੍ਹਾਂ ਪ੍ਰਤਿਬੱਧ ਹਾਂ।” ਉਨ੍ਹਾਂ ਨੇ ਇਨ੍ਹਾਂ ਅਹੁਦਿਆਂ ਤੋਂ ਹਟਕੇ ਪੰਜਾਬ ਦੇ ਵਿਕਾਸ ਅਤੇ ਲੋਕ-ਭਲਾਈ ਲਈ ਨੀਤੀਆਂ ਬਣਾਉਣ ਅਤੇ ਵਧੀਆ ਭਵਿੱਖ ਨਿਰਮਾਣ ਕਰਨ ਦੀ ਇਛਾ ਜਤਾਈ।
ਇਹ ਫ਼ੈਸਲਾ ਨੈਤਿਕਤਾ ਅਤੇ ਵਪਾਰਕ ਹਿਤਾਂ ਦੀ ਸੰਭਾਵਿਤ ਟਕਰਾਅ ਤੋਂ ਬਚਣ ਲਈ ਇਕ ਮਿਆਰੀ ਕਦਮ ਵਜੋਂ ਵੇਖਿਆ ਜਾ ਰਿਹਾ ਹੈ, ਜੋ ਕਿ ਸੂਬੇ ਦੀ ਰਾਜਨੀਤੀ ਵਿੱਚ ਪਾਰਦਰਸ਼ਤਾ ਨੂੰ ਨਵਾਂ ਮਾਪਦੰਡ ਸਥਾਪਿਤ ਕਰਦਾ ਹੈ।