ਮੁੰਬਈ :- ਸੁਪਰਸਟਾਰ ਸਲਮਾਨ ਖਾਨ ਅੱਜ 27 ਦਸੰਬਰ ਨੂੰ ਆਪਣਾ 60ਵਾਂ ਜਨਮਦਿਨ ਮਨਾਉਂਦੇ ਹੋਏ ਦਿਖਾਈ ਦਿੱਤੇ। ਪਨਵੇਲ ਫਾਰਮਹਾਊਸ ‘ਤੇ ਹੋਈ ਸ਼ਾਨਦਾਰ ਪਾਰਟੀ ਵਿੱਚ ਸਿਰਫ਼ ਸਲਮਾਨ ਖਾਨ ਦਾ ਪਰਿਵਾਰ ਹੀ ਨਹੀਂ, ਸਗੋਂ ਬਾਲੀਵੁੱਡ ਸਿਤਾਰੇ ਰਣਦੀਪ ਹੁੱਡਾ, ਰਕੁਲਪ੍ਰੀਤ ਸਿੰਘ, ਕਰਿਸ਼ਮਾ ਕਪੂਰ, ਸੰਗੀਤਾ ਬਿਜਲਾਨੀ ਅਤੇ ਕ੍ਰਿਕਟ ਸੁਪਰਸਟਾਰ ਮਹਿੰਦਰ ਸਿੰਘ ਧੋਨੀ ਵੀ ਸ਼ਾਮਿਲ ਸਨ।
ਪਾਰਟੀ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਈ, ਜਿਸ ਵਿੱਚ ਸਲਮਾਨ ਖਾਨ ਪਿਤਾ ਸਲੀਮ ਖਾਨ ਦਾ ਹੱਥ ਫੜ ਕੇ ਆਪਣਾ ਜਨਮਦਿਨ ਕੇਕ ਕੱਟਦੇ ਦਿਖਾਈ ਦਿੱਤਾ। ਮਹਿਮਾਨ “ਹੈਪੀ ਬਰਥਡੇ” ਦੇ ਨਾਰੇ ਲਗਾਉਂਦੇ ਰਹੇ, ਜਦੋਂ ਕਿ ਭਾਈਜਾਨ ਆਪਣੀ ਭਤੀਜੀ ਆਇਤ ਨੂੰ ਵੀ ਕੇਕ ਕੱਟਣ ਲਈ ਕਹਿੰਦੇ ਹਨ, ਕਿਉਂਕਿ ਦੋਹਾਂ ਦਾ ਜਨਮਦਿਨ ਇੱਕੋ ਦਿਨ ਹੈ।
ਇਸ ਸਾਲ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਖ਼ਾਸ ਤੋਹਫ਼ਾ ਵੀ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ, “ਬੈਟਲ ਆਫ਼ ਗਲਵਾਨ” ਦੀ ਪਹਿਲੀ ਲੁੱਕ ਇਸ ਦਿਨ ਦੁਪਹਿਰ 2 ਤੋਂ 4 ਵਜੇ ਦੇ ਵਿਚਕਾਰ ਸਾਂਝੀ ਕੀਤੀ ਜਾਵੇਗੀ। ਚਿਤਰਾਂਗਦਾ ਸਿੰਘ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ।

