ਪਟਨਾ: ਬਿਹਾਰ ਵਿਧਾਨਸਭਾ ਚੋਣਾਂ ਦੇ ਨੇੜੇ ਆਉਣ ਨਾਲ, ਸਿਆਸੀ ਪਾਰਟੀਆਂ ਵਿਚ ਤਿੱਖੀ ਬਿਆਨਬਾਜ਼ੀ ਹੋਰ ਤੇਜ਼ ਹੋ ਗਈ ਹੈ। ਐਨਡੀਏ ਅਤੇ ਮਹਾਗਠਬੰਧਨ ਦੋਵਾਂ ਪੱਖਾਂ ਦੇ ਵੱਡੇ ਆਗੂ ਲੋਕ ਸਭਾਵਾਂ ਅਤੇ ਰੈਲੀਆਂ ਵਿੱਚ ਇੱਕ-ਦੂਜੇ ਉੱਤੇ ਸਿੱਧੇ ਹਮਲੇ ਕਰ ਰਹੇ ਹਨ।
ਰਾਹੁਲ ਗਾਂਧੀ ਦਾ ਵਿਵਾਦਤ ਬਿਆਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੱਕ ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ,
“ਇਸ ਵੇਲੇ ਪ੍ਰਧਾਨ ਮੰਤਰੀ ਮੋਦੀ ਵੋਟਾਂ ਦੀ ਲਾਲਸਾ ‘ਚ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਇੱਥੋਂ ਤੱਕ ਕਿ ਜੇ ਲੋੜ ਪਏ ਤਾਂ ਵੋਟਾਂ ਲਈ ਨੱਚਣਾ ਵੀ ਪੈ ਜਾਵੇ ਤਾਂ ਉਹ ਕਰ ਲੈਣਗੇ।”
ਇਸ ਬਿਆਨ ਨੇ ਚੋਣੀ ਮਾਹੌਲ ਨੂੰ ਇੱਕ ਵਾਰ ਫਿਰ ਗਰਮਾ ਦਿੱਤਾ ਹੈ ਅਤੇ ਸੋਸ਼ਲ ਮੀਡੀਆ ਤੇ ਵੀ ਇਸ ਨੂੰ ਲੈ ਕੇ ਕਾਫੀ ਚਰਚਾ ਜਾਰੀ ਹੈ।

