ਪਾਤੜਾਂ :- ਪਾਤੜਾਂ ਦੇ ਨੇੜਲੇ ਪਿੰਡ ਹਮਚੜੀ ਵਿੱਚ ਇੱਕ ਗਰਭਵਤੀ ਮਹਿਲਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਨੀਸਾ ਰਾਮ ਦੀ ਧੀ ਵਜੋਂ ਹੋਈ ਹੈ, ਜਿਸਦਾ ਵਿਆਹ ਕੇਵਲ 10 ਮਹੀਨੇ ਪਹਿਲਾਂ ਹੋਇਆ ਸੀ।
ਦਹੇਜ ਲਈ ਤੰਗ ਕਰਨ ਦੇ ਦੋਸ਼
ਮ੍ਰਿਤਕ ਦੇ ਪਿਤਾ ਬਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਗੰਭੀਰ ਦੋਸ਼ ਲਗਾਏ ਕਿ ਸੱਸਰੇ ਘਰ ਵੱਲੋਂ ਉਹਨਾਂ ਦੀ ਧੀ ਨੂੰ ਦਹੇਜ ਲਈ ਅਕਸਰ ਤੰਗ-ਪਰੇਸ਼ਾਨ ਅਤੇ ਮਾਰਪੀਟ ਕੀਤੀ ਜਾਂਦੀ ਸੀ। ਪਰਿਵਾਰ ਦਾ ਸਪਸ਼ਟ ਕਹਿਣਾ ਹੈ ਕਿ ਇਹ ਮੌਤ ਹਾਦਸਾ ਨਹੀਂ, ਸਿੱਧਾ ਕਤਲ ਹੈ ਅਤੇ ਉਹਨਾਂ ਨੂੰ ਇਨਸਾਫ਼ ਚਾਹੀਦਾ ਹੈ।
ਅਚਾਨਕ ਮੌਤ ਦੀ ਖ਼ਬਰ ਨਾਲ ਸਦਮਾ
ਮ੍ਰਿਤਕ ਦੀ ਰਿਸ਼ਤੇਦਾਰ ਕਰਨ ਗੁਰੀ ਨੇ ਦੱਸਿਆ ਕਿ ਕੱਲ੍ਹ ਹੀ ਉਹਨਾਂ ਦੀ ਫ਼ੋਨ ‘ਤੇ ਗੱਲਬਾਤ ਹੋਈ ਸੀ, ਪਰ ਮਹਿਲਾ ਨੇ ਕਿਸੇ ਤਰ੍ਹਾਂ ਦੇ ਤਣਾਅ ਬਾਰੇ ਨਹੀਂ ਦੱਸਿਆ। ਕਰਨ ਗੁਰੀ ਅਨੁਸਾਰ, ਜਿਵੇਂ ਹੀ ਉਹ ਭਾਤੜਾ ਸ਼ਹਿਰ ਵਿੱਚ ਪਹੁੰਚੇ, ਪਿੰਡ ਤੋਂ ਫ਼ੋਨ ਆਇਆ ਕਿ ਲੜਕੀ ਦੀ ਮੌਤ ਹੋ ਗਈ ਹੈ।
ਪੁਲਸ ਨੇ ਦਰਜ ਕੀਤਾ ਕੇਸ, ਜਾਂਚ ਜਾਰੀ
ਪਾਤੜਾ ਪੁਲਿਸ ਅਧਿਕਾਰੀ ਚਰਨਜੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਪਿਤਾ ਦੇ ਬਿਆਨ ਅਧਾਰ ‘ਤੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਫ਼ਿਲਹਾਲ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੋਸਟਮਾਰਟਮ ਡਾਕਟਰਾਂ ਦੇ ਬੋਰਡ ਰਾਹੀਂ ਕਰਵਾ ਕੇ ਸ਼ਵ ਪਰਿਵਾਰ ਨੂੰ ਸੌਂਪਿਆ ਜਾ ਰਿਹਾ ਹੈ।