ਨਵੀਂ ਦਿੱਲੀ :- ਨੇਪਾਲ ਵਿੱਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਨੇ ਰਾਜਨੀਤਿਕ ਸੰਕਟ ਦਾ ਰੂਪ ਧਾਰ ਲਿਆ ਹੈ। ਨੇਪਾਲੀ ਮੀਡੀਆ ਰਿਪੋਰਟਾਂ ਅਨੁਸਾਰ, ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅਸਤੀਫਾ ਦੇਣ ਤੋਂ ਬਾਅਦ ਹੈਲੀਕਾਪਟਰ ਰਾਹੀਂ ਦੇਸ਼ ਛੱਡਣ ਦੀ ਕੋਸ਼ਿਸ਼ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨਾਲ ਹੋਰ 7 ਮੰਤਰੀ ਵੀ ਸਵਾਰ ਸਨ। ਹਾਲਾਂਕਿ, ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਅਧਿਕਾਰਕ ਪੁਸ਼ਟੀ ਨਹੀਂ ਹੋਈ। ਓਲੀ ਦੇ ਅਲਾਵਾ ਹੁਣ ਤੱਕ 4 ਹੋਰ ਮੰਤਰੀਆਂ — ਗ੍ਰਹਿ ਮੰਤਰੀ ਰਮੇਸ਼ ਲੇਖਕ, ਖੇਤੀਬਾੜੀ ਮੰਤਰੀ ਰਾਮਨਾਥ ਅਧਿਕਾਰੀ, ਸਿਹਤ ਮੰਤਰੀ ਪ੍ਰਦੀਪ ਪੌਡੇਲ ਅਤੇ ਜਲ ਸਪਲਾਈ ਮੰਤਰੀ ਪ੍ਰਦੀਪ ਯਾਦਵ — ਨੇ ਵੀ ਅਸਤੀਫੇ ਦੇ ਦਿੱਤੇ ਹਨ।
ਸੰਸਦ ਭਵਨ ਵਿੱਚ ਤੋੜਫੋੜ
ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਕਾਠਮੰਡੂ ਸਮੇਤ ਕਈ ਮੁੱਖ ਸ਼ਹਿਰਾਂ ਵਿੱਚ ਉਥਲ-ਪੁਥਲ ਮਚਾ ਦਿੱਤੀ ਹੈ। ਸੰਸਦ ਭਵਨ ਵਿੱਚ ਘੁੱਸ ਕੇ ਤੋੜਫੋ ਅਤੇ ਆਗਜ਼ਨੀ ਕੀਤੀ ਗਈ ਹੈ। ਹਿੰਸਾ ਦਾ ਰੂਪ ਇਨਾ ਭਿਆਨਕ ਹੋ ਗਿਆ ਕਿ ਪੂਰਵ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਪ੍ਰਚੰਡ, ਸ਼ੇਰ ਬਹਾਦੁਰ ਦੇਉਬਾ, ਰਮੇਸ਼ ਲੇਖਕ ਅਤੇ ਸੂਚਨਾ ਮੰਤਰੀ ਪૃਥਵੀ ਸੁੱਬਾ ਗੁਰੂਂਗ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਹ ਹੰਗਾਮਾ ਸੋਸ਼ਲ ਮੀਡੀਆ ‘ਤੇ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਅਤੇ ਭ੍ਰਿਸ਼ਟਾਚਾਰ ਖਿਲਾਫ਼ ਉੱਠੇ ਗੁੱਸੇ ਕਾਰਨ ਸ਼ੁਰੂ ਹੋਇਆ। ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸੈਂਕੜਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।