ਅਮਰੀਕਾ :- ਅਮਰੀਕਾ ਵਿੱਚ ਚੱਲ ਰਿਹਾ ਫੈਡਰਲ ‘ਸ਼ਟਡਾਊਨ’ ਲਗਾਤਾਰ ਗੰਭੀਰ ਰੂਪ ਧਾਰਣ ਕਰਦਾ ਜਾ ਰਿਹਾ ਹੈ। ਇਹ ਦੇਸ਼ ਦੇ ਇਤਿਹਾਸ ਦਾ ਦੂਜਾ ਸਭ ਤੋਂ ਲੰਮਾ ਸ਼ਟਡਾਊਨ ਬਣ ਗਿਆ ਹੈ, ਜਿਸ ਕਾਰਨ ਲੱਖਾਂ ਅਮਰੀਕੀਆਂ ਨੂੰ ਭੋਜਨ ਸਹਾਇਤਾ, ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਹਵਾਈ ਅੱਡਿਆਂ ’ਤੇ ਸੇਵਾਵਾਂ ਵਿੱਚ ਬਾਘਾਵਟ ਦਾ ਸਾਮਣਾ ਕਰਨਾ ਪੈ ਰਿਹਾ ਹੈ।
13 ਲੱਖ ਫੌਜੀ ਤਨਖਾਹ ਤੋਂ ਵਾਂਝੇ ਹੋ ਸਕਦੇ — ਭੋਜਨ ਸਹਾਇਤਾ ਵੀ ਖ਼ਤਰੇ ’ਚ
ਜੇਕਰ ਸ਼ਟਡਾਊਨ ਨਾ ਰੁਕਿਆ ਤਾਂ ਲੱਗਭਗ 13 ਲੱਖ ਫੌਜੀਆਂ ਨੂੰ ਸ਼ੁੱਕਰਵਾਰ ਤੱਕ ਤਨਖਾਹ ਜਾਰੀ ਨਹੀਂ ਹੋ ਸਕੇਗੀ। ਇਸ ਤੋਂ ਇਲਾਵਾ 42 ਕਰੋੜ ਅਮਰੀਕੀਆਂ ਨੂੰ ਮਿਲ ਰਹੀ ਫੈਡਰਲ ਭੋਜਨ ਸਹਾਇਤਾ ਵੀ ਕੱਟੀ ਜਾ ਸਕਦੀ ਹੈ, ਜਿਸ ਨਾਲ ਜਨਤਾ ਵਿਚ ਚਿੰਤਾ ਵਧ ਗਈ ਹੈ।
ਫੈਡਰਲ ਕਰਮਚਾਰੀ ਯੂਨੀਅਨ ਨੇ ਤੁਰੰਤ ਫੰਡਿੰਗ ਬਿੱਲ ਦੀ ਮੰਗ ਕੀਤੀ
ਅਮੈਰੀਕਨ ਫੈੱਡਰੇਸ਼ਨ ਆਫ ਗਵਰਨਮੈਂਟ ਐਮਪਲਾਈਜ਼ ਦੇ ਪ੍ਰਧਾਨ ਐਵਰੇਟ ਕੈਲੀ ਨੇ ਕਾਂਗਰਸ ਨੂੰ ਤੁਰੰਤ ਫੰਡਿੰਗ ਬਿੱਲ ਪਾਸ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ “ਅੱਧੇ-ਅਧੂਰੇ ਕਦਮ ਨਹੀਂ, ਪੂਰਾ ਹੱਲ ਲਿਆ ਜਾਵੇ।” ਕੈਲੀ ਦਾ ਕਹਿਣਾ ਹੈ ਕਿ ਕਰਮਚਾਰੀਆਂ ਦਾ ਧੀਰਜ ਹੁਣ ਟੁਟਦਾ ਜਾ ਰਿਹਾ ਹੈ ਅਤੇ ਇਹ ਸੰਕਟ ਲੰਮਾ ਖਿੱਚਣਾ ਦੇਸ਼ ਲਈ ਹਾਨੀਕਾਰਕ ਹੈ।
ਡੈਮੋਕ੍ਰੇਟ ਤੇ ਰਿਪਬਲਿਕਨ ਅਜੇ ਵੀ ਅਪਣੇ ਸਟੈਂਡ ’ਤੇ ਅੜੇ
ਕਾਂਗਰਸ ਦੇ ਅੰਦਰ ਡੈਮੋਕ੍ਰੇਟ ਅਤੇ ਰਿਪਬਲਿਕਨ ਆਪਣੀਆਂ-ਆਪਣੀਆਂ ਮੰਗਾਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਵੱਲੋਂ ਵਿਚੋਲਗੀ ਦੇ ਯਤਨ ਜਾਰੀ ਹਨ, ਪਰ ਤੁਰੰਤ ਹੱਲ ਦੀ ਸੰਭਾਵਨਾ ਫਿਲਹਾਲ ਨਾ ਦੇਖਣ ਨੂੰ ਮਿਲ ਰਹੀ।

