ਜਲੰਧਰ :- ਜਲੰਧਰ ਐਕਸਾਈਜ਼ ਵਿਭਾਗ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬੀਅਰ ਅਤੇ ਸ਼ਰਾਬ ਬਾਰਾਂ ਤੇ ਸਖ਼ਤ ਕਾਰਵਾਈ ਕੀਤੀ ਗਈ ਹੈ। ਰਾਮਾ ਮੰਡੀ ਗਰੁੱਪ ਦੇ 23 ਠੇਕੇ 24 ਅਤੇ 25 ਸਤੰਬਰ ਨੂੰ ਬੰਦ ਰਹਿਣਗੇ। ਹਰਿਆਣਾ ਗਰੁੱਪ ਦੇ 26 ਠੇਕੇ 24 ਤੋਂ 26 ਸਤੰਬਰ ਤੱਕ ਬੰਦ ਹੋਣਗੇ। ਇਸ ਤੋਂ ਇਲਾਵਾ, ਜਲੰਧਰ ਜ਼ੋਨ ਅਧੀਨ ਆਉਂਦੇ ਅੰਮ੍ਰਿਤਸਰ ਇਲਾਕੇ ਦੇ 4 ਬਾਰਾਂ ਦਾ ਲਾਇਸੈਂਸ ਇਕ ਮਹੀਨੇ ਲਈ ਸਸਪੈਂਡ ਕੀਤਾ ਗਿਆ ਹੈ।