ਅੰਮ੍ਰਿਤਸਰ :- ਸ੍ਰੀ ਅਕਾਲ ਤਖਤ ਸਾਹਿਬ ਦੇਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਥਾ ਦੌਰਾਨ ਨੌਜਵਾਨ ਪੀੜੀ ਦੀ ਧਾਰਮਿਕ ਜ਼ਿੰਮੇਵਾਰੀ ਅਤੇ ਰੂਹਾਨੀ ਜੀਵਨ ਦੀ ਅਹਿਮੀਅਤ ‘ਤੇ ਖਾਸ ਚਾਨਣ ਪਾਇਆ। ਉਨ੍ਹਾਂ ਨੇ ਕਿਹਾ ਕਿ ਗੁਰੂ ਦੀ ਬਾਣੀ ਅਤੇ ਨਾਮ ਸਿਮਰਨ ਹੀ ਉਹ ਰਾਹ ਹੈ ਜਿਸ ਨਾਲ ਨੌਜਵਾਨ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇ ਸਕਦੇ ਹਨ ਅਤੇ ਸਮਾਜ ਵਿੱਚ ਰਚਨਾਤਮਕ ਯੋਗਦਾਨ ਪਾ ਸਕਦੇ ਹਨ।
ਵਿਦੇਸ਼ਾਂ ‘ਚ ਸਿੱਖ ਨੌਜਵਾਨਾਂ ਨੂੰ ਕਕਾਰਾਂ ‘ਤੇ ਰੋਕ ਸਬੰਧੀ ਚਿੰਤਾ
ਆਸਟ੍ਰੇਲੀਆ ਦੌਰੇ ਦੌਰਾਨ ਸਿੱਖ ਨੌਜਵਾਨਾਂ ਵੱਲੋਂ ਕਕਾਰ ਧਾਰਨ ‘ਤੇ ਆ ਰਹੀਆਂ ਰੁਕਾਵਟਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਥੇਦਾਰ ਨੇ ਧਾਰਮਿਕ ਆਜ਼ਾਦੀ ਦੀ ਰੱਖਿਆ ਨੂੰ ਬੁਨਿਆਦੀ ਮਨੁੱਖੀ ਅਧਿਕਾਰ ਦਾ ਹਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਜੇ ਸਿੱਖ ਕੌਮ ਗੁਰੂ ਨਾਲ ਆਪਣੇ ਰੂਹਾਨੀ ਨਾਤੇ ਨੂੰ ਮਜ਼ਬੂਤ ਰੱਖੇ, ਤਾਂ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਡਟ ਕੇ ਸਾਮ੍ਹਣਾ ਕੀਤਾ ਜਾ ਸਕਦਾ ਹੈ।
ਸਿੱਖ ਰਿਹਤ ਮਰਯਾਦਾ ਦੀ ਉਲੰਘਣਾ?
ਸਿੱਖ ਧਰਮ ਵਿੱਚ ਸ੍ਰੀ ਸਾਹਿਬ ਸਿਰਫ਼ ਇਕ ਹਥਿਆਰ ਨਹੀਂ, ਸਗੋਂ ਗੁਰਸਿੱਖੀ ਦੀ ਪਛਾਣ ਅਤੇ ਧਾਰਮਿਕ ਫ਼ਰਜ਼ ਹੈ। ਪੰਥਕ ਆਗੂਆਂ ਮਤੀ ਹੈ ਕਿ ਕਿਸੇ ਵੀ ਸਰਵਜਨਿਕ ਸਮਾਗਮ ਵਿੱਚ ਸਿੱਖਾਂ ਨੂੰ ਆਪਣੀ ਪਛਾਣ ਨਾਲ ਅੰਦਰ ਜਾਣੋਂ ਰੋਕਣਾ ਕੇਵਲ ਬੇਇੱਜ਼ਤੀ ਨਹੀਂ, ਸੱਗੇ ਰਹਿਤ ਮਰਯਾਦਾ ਨਾਲ ਛੇੜਛਾੜ ਹੈ।

