ਪਾਕਿਸਤਾਨ :- ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿੱਚ ਦੋ ਧੜਿਆਂ ਵਿਚਕਾਰ ਇੱਕ ਮਾਮੂਲੀ ਜਹਾਨਾ ਬਹਿਸ ਗੋਲੀਬਾਰੀ ਦਾ ਰੂਪ ਲੈਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋਇਆ। ਮੌਕੇ ਦੀ ਪੁਸ਼ਟੀ ਕਰਨ ਵਾਲੇ ਸੂਤਰਾਂ ਅਨੁਸਾਰ ਮ੍ਰਿਤਕਾਂ ਦੇ ਭਾਈਚਾਰੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ। ਜ਼ਖਮੀ ਨੂੰ ਫੈਸਲਾਬਾਦ ਦੇ ਅਲਾਈਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ
ਨਨਕਾਣਾ ਡੀ.ਪੀ.ਓ (ਜ਼ਿਲਾ ਪੁਲਿਸ ਅਧਿਕਾਰੀ) ਫਰਾਜ਼ ਅਹਿਮਦ ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੌਕੇ ‘ਤੇ ਪਹੁੰਚੇ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਸ਼ਾਮਲ ਸ਼ੱਕੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦਿੱਤੇ ਗਏ। ਡੀ.ਪੀ.ਓ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਵਾਅਦਾ ਕੀਤਾ ਕਿ ਸ਼ੱਕੀਆਂ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰਕੇ ਇਨਸਾਫ਼ ਕੀਤਾ ਜਾਵੇਗਾ। ਇਸ ਕਾਰਵਾਈ ਵਿੱਚ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਛੋਟੇ ਜੇਹੀ ਬਹਿਸ ਤੋਂ ਗੋਲੀਬਾਰੀ ਤੱਕ ਦੀ ਘਟਨਾ
ਮਾਲੂਮ ਹੋਇਆ ਹੈ ਕਿ ਮਾਰੇ ਗਏ ਨੌਜਵਾਨਾਂ ਦੇ ਪਿਤਾ ਨੇ ਪੁਲਿਸ ਨੂੰ ਦੱਸੀ ਕਿ ਉਸਦੇ ਤਿੰਨ ਪੁੱਤ ਰੇਹੜੀ ਲਗਾ ਕੇ ਖੜ੍ਹੇ ਸਨ। ਕੁਝ ਸ਼ੱਕੀ ਲੋਕ ਫਲਾਂ ਦੇ ਰੇਟ ਕਰਨ ਲੱਗੇ, ਪਰ ਜਦ ਉਨ੍ਹਾਂ ਨੇ ਕਾਫ਼ੀ ਦੇਰ ਤੱਕ ਕੁਝ ਨਾ ਖਰੀਦਿਆ, ਤਾਂ ਉਸਦੇ ਪੁੱਤਾਂ ਨੇ ਉਨ੍ਹਾਂ ਨੂੰ ਚੱਲਣ ਲਈ ਕਿਹਾ। ਇਸ ਮਾਮੂਲੀ ਬਹਿਸ ਦੌਰਾਨ ਗੱਲ ਗੋਲੀਬਾਰੀ ਵਿੱਚ ਬਦਲ ਗਈ, ਜਿਸ ਵਿੱਚ ਦੋ ਪੁੱਤਾਂ ਦੀ ਛਾਤੀ ਵਿੱਚ ਗੋਲੀਆਂ ਮਾਰੀਆਂ ਗਈਆਂ ਅਤੇ ਉਹ ਮੌਕੇ ‘ਤੇ ਹੀ ਮਰ ਗਏ। ਤੀਸਰੇ ਪੁੱਤ ਨੂੰ ਆਪਣੇ ਆਪ ਨੂੰ ਬਚਾਉਂਦੇ ਸਮੇਂ ਮੋਢੇ ਅਤੇ ਪੱਟ ਵਿੱਚ ਤਿੰਨ ਗੋਲੀਆਂ ਲੱਗੀਆਂ, ਜਿਹਨਾਂ ਦਾ ਇਲਾਜ ਚੱਲ ਰਿਹਾ ਹੈ।