ਤਕਨੀਕੀ ਉਪਕਰਣਾਂ ਦੀ ਖਰੀਦ ਬਣੀ ਰੁਕਾਵਟ
ਪੀ. ਜੀ. ਆਈ. ਦੇ ਡਿਪਟੀ ਡਾਇਰੈਕਟਰ ਡਾ. ਪੰਕਜ ਰਾਏ ਨੇ ਦੱਸਿਆ ਕਿ ਨਵੀਂ ਇਮਾਰਤ ਦਾ ਨਿਰਮਾਣ ਲਗਭਗ ਪੂਰਾ ਹੋ ਚੁੱਕਾ ਹੈ। ਹਾਲਾਂਕਿ, ਇਸ ਨਵੀਂ ਇਮਾਰਤ ਨੂੰ ਪੂਰੀ ਤਰ੍ਹਾਂ ਚਾਲੂ ਕਰਨ ਵਿੱਚ ਸਿਰਫ਼ ਇਕ ਚੀਜ਼ ਰੁਕਾਵਟ ਬਣੀ ਹੋਈ ਹੈ — ਤਕਨੀਕੀ ਮਸ਼ੀਨਾਂ ਦੀ ਖਰੀਦਾਰੀ ਅਤੇ ਇੰਸਟਾਲੇਸ਼ਨ।
ਉਨ੍ਹਾਂ ਦੱਸਿਆ ਕਿ ਨਵੇਂ ਸੈਂਟਰ ਵਿਚ ਮਰੀਜ਼ਾਂ ਨੂੰ ਬਿਹਤਰ, ਆਧੁਨਿਕ ਅਤੇ ਏ.ਆਈ. ਅਧਾਰਤ ਇਲਾਜੀ ਸਹੂਲਤਾਂ ਦੇਣ ਲਈ ਉੱਚ ਦਰਜੇ ਦੀ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਮਸ਼ੀਨ — ਏ.ਆਈ. ਪੀ.ਈ.ਟੀ. ਸਕੈਨਰ (AI-PET Scanner) — ਨੂੰ ਖਰੀਦਣ ਲਈ ਪੇਸ਼ ਕੀਤਾ ਗਿਆ 75 ਕਰੋੜ ਰੁਪਏ ਦਾ ਪ੍ਰਸਤਾਵ ਸਥਾਈ ਵਿੱਤ ਕਮੇਟੀ ਵੱਲੋਂ ਲਾਗਤ ਵੱਧ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਹੈ।
ਓ.ਪੀ.ਡੀ. ਸੇਵਾਵਾਂ ਪਹਿਲਾਂ ਹੀ ਸ਼ੁਰੂ ਹੋਣ ਦੀ ਸੰਭਾਵਨਾ
ਡਾ. ਰਾਏ ਅਨੁਸਾਰ, ਜੇਕਰ ਤਕਨੀਕੀ ਉਪਕਰਣ ਨਿਰਧਾਰਤ ਸਮੇਂ ਵਿੱਚ ਨਹੀਂ ਪਹੁੰਚਦੇ, ਤਾਂ ਹਸਪਤਾਲ ਮਰੀਜ਼ਾਂ ਨੂੰ ਰਾਹਤ ਦੇਣ ਲਈ ਓ.ਪੀ.ਡੀ. ਸੇਵਾਵਾਂ ਪਹਿਲਾਂ ਹੀ ਸ਼ੁਰੂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮਨੋਰੋਗ, ਨਿਊਰੋਲੋਜੀ ਅਤੇ ਸਾਇਕੋਲੋਜੀ ਨਾਲ ਜੁੜੀਆਂ ਵਿਸ਼ੇਸ਼ ਸੇਵਾਵਾਂ ਇਸ ਨਵੇਂ ਸੈਂਟਰ ਵਿਚ ਦੇਣ ਦੀ ਯੋਜਨਾ ਹੈ।