ਚੰਡੀਗੜ੍ਹ :- ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦੇ ਵਿਚਕਾਰ ਅੱਜ ਮੁੜ ਵਾਧਾ ਦਰਜ ਕੀਤਾ ਗਿਆ ਹੈ। ਜੇ ਤੁਸੀਂ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਅਪਡੇਟ ਤੁਹਾਡੇ ਲਈ ਮਹੱਤਵਪੂਰਨ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਅੱਜ 24 ਕੈਰੇਟ ਸੋਨਾ 10 ਗ੍ਰਾਮ ਦਾ 128,120 ਰੁਪਏ ‘ਤੇ ਪਹੁੰਚ ਗਿਆ, ਜਿਸ ਵਿੱਚ 786 ਰੁਪਏ ਦੀ ਵਾਧੇਵਾਰੀ ਦਰਜ ਕੀਤੀ ਗਈ। ਚਾਂਦੀ ਦੇ ਭਾਅ ਵਿੱਚ ਵੀ ਚੰਗੀ ਖਾਸ ਚੜ੍ਹਤ ਰਹੀ। MCX ਅਨੁਸਾਰ ਚਾਂਦੀ 2,549 ਰੁਪਏ ਵਧ ਕੇ 1,84,150 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਗਹਿਣੇ ਖਰੀਦਣ ਵਾਲਿਆਂ ਲਈ ਇਹ ਸਮਾਂ ਰੇਟਾਂ ‘ਤੇ ਨਜ਼ਰ ਰੱਖਣ ਵਾਲਾ ਹੈ, ਕਿਉਂਕਿ ਬਾਜ਼ਾਰ ਵਿੱਚ ਕੀਮਤਾਂ ਦਾ ਰੁਝਾਨ ਤੇਜ਼ੀ ਵੱਲ ਹੈ।

