Mohali blast :- ਮੋਹਾਲੀ ਦੇ ਫੇਜ਼-9 ਵਿਖੇ ਸਥਿਤ ਆਕਸੀਜਨ ਫੈਕਟਰੀ ‘ਚ ਬੁੱਧਵਾਰ ਨੂੰ ਇਕ ਭਿਆਨਕ ਧਮਾਕਾ ਹੋਇਆ। ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਧਿਕਾਰੀਆਂ ਅਨੁਸਾਰ, ਘਟਨਾ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਹੋਰਾਂ ਦੇ ਹਲਾਕ ਹੋਣ ਦੀ ਵੀ ਅਸ਼ੰਕਾ ਜਤਾਈ ਜਾ ਰਹੀ ਹੈ।
ਸਥਾਨਕ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਵੱਲੋਂ ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ। ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਦੇ ਕਾਰਨ ਅਤੇ ਨੁਕਸਾਨ ਦੀ ਪੁਸ਼ਟੀ ਲਈ ਜਾਂਚ ਜਾਰੀ ਹੈ।
ਆਕਸੀਜਨ ਸਿਲੰਡਰਾਂ ਦੇ ਵਿਸਫੋਟ ਹੋਣ ਦੀ ਆਸ਼ੰਕਾ
ਬੁੱਧਵਾਰ ਹੋਏ ਇਸ ਧਮਾਕੇ ਨੇ ਸਿਰਫ ਉਦਯੋਗਿਕ ਇਲਾਕੇ ਹੀ ਨਹੀਂ, ਸਗੋਂ ਨੇੜਲੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ। ਗਵਾਹਾਂ ਨੇ ਦੱਸਿਆ ਕਿ ਜਿਉਂਹੀ ਧਮਾਕਾ ਹੋਇਆ, ਫੈਕਟਰੀ ਤੋਂ ਗਾੜ੍ਹਾ ਧੂੰਆਂ ਉਠਣਾ ਸ਼ੁਰੂ ਹੋ ਗਿਆ ਅਤੇ ਲੋਕ ਦੌੜ ਕੇ ਬਾਹਰ ਨਿਕਲਣ ਲੱਗੇ।
ਧਮਾਕਾ ਆਕਸੀਜਨ ਸਿਲੰਡਰਾਂ ਦੇ ਵਿਸਫੋਟ ਕਾਰਨ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਹਾਲਾਂਕਿ ਇਸਦੀ ਪੁਸ਼ਟੀ ਲਈ ਜਾਂਚ ਜਾਰੀ ਹੈ, ਪਰ ਪਹਿਲੇ ਅੰਦਾਜ਼ਿਆਂ ਮੁਤਾਬਕ ਇਹ ਧਮਾਕਾ ਇੱਕ ਥਾਂ ਉੱਤੇ ਇੱਕਠੇ ਹੋਏ ਕਈ ਸਿਲੰਡਰਾਂ ਵਿੱਚੋਂ ਇਕ-ਇਕ ਕਰਕੇ ਫੱਟਣ ਕਰਕੇ ਹੋਇਆ।
ਮੌਕੇ ‘ਤੇ ਅੱਗਨਿਸ਼ਮਣ ਟੀਮਾਂ, ਐੰਬੂਲੈਂਸ ਸੇਵਾਵਾਂ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਲਾਕੇ ਨੂੰ ਘੇਰ ਲਿਆ ਅਤੇ ਜ਼ਖਮੀ ਲੋਕਾਂ ਨੂੰ ਹਸਪਤਾਲ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਰਾਹਤ ਕਾਰਜ ਹਾਲੇ ਵੀ ਜਾਰੀ ਹਨ ਅਤੇ ਅਧਿਕਾਰੀਆਂ ਵਲੋਂ ਇਲਾਕੇ ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।