ਲੁਧਿਆਣਾ :- ਕੇਂਦਰ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਹੇਠ ਜਾਰੀ ਹੋਈ ਤਾਜ਼ਾ ਰਿਪੋਰਟ ਨੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਰੱਖੇ ਹਨ। ਰਿਪੋਰਟ ਅਨੁਸਾਰ, ਕਈ ਛੋਟੇ ਕਸਬੇ ਹੁਣ ਸਫ਼ਾਈ ਅਤੇ ਕਚਰਾ ਪ੍ਰਬੰਧਨ ਦੇ ਖੇਤਰ ਵਿੱਚ ਵੱਡੇ ਸ਼ਹਿਰਾਂ ਨਾਲੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਨ।
ਵੱਡੇ ਸ਼ਹਿਰਾਂ ‘ਚ ਹਾਲਤ ਖ਼ਰਾਬ, ਲੁਧਿਆਣਾ ਦੂਜੇ ਨੰਬਰ ‘ਤੇ
2025 ਦੀ ਰਿਪੋਰਟ ਮੁਤਾਬਕ, ਦੇਸ਼ ਦੇ ਸਭ ਤੋਂ ਗੰਦੇ 10 ਸ਼ਹਿਰਾਂ ਦੀ ਸੂਚੀ ਵਿੱਚ ਲੁਧਿਆਣਾ ਦੂਜੇ ਸਥਾਨ ‘ਤੇ ਹੈ, ਜਦਕਿ ਮਦੁਰੈ ਪਹਿਲੇ ਨੰਬਰ ‘ਤੇ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੇਨੱਈ, ਰਾਂਚੀ, ਬੈਂਗਲੁਰੂ, ਧਨਬਾਦ, ਫਰੀਦਾਬਾਦ, ਗ੍ਰੇਟਰ ਮੁੰਬਈ, ਸ੍ਰੀਨਗਰ ਅਤੇ ਦਿੱਲੀ ਵੀ ਇਸ ਸੂਚੀ ਵਿੱਚ ਸ਼ਾਮਲ ਹਨ।
ਛੋਟੇ ਕਸਬਿਆਂ ਨੇ ਦਿੱਤਾ ਉਦਾਹਰਨ
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਛੋਟੇ ਕਸਬੇ ਸੀਮਿਤ ਸਰੋਤਾਂ ਦੇ ਬਾਵਜੂਦ ਸਫ਼ਾਈ ਪ੍ਰਬੰਧ ‘ਚ ਤੇਜ਼ੀ ਨਾਲ ਸੁਧਾਰ ਕਰ ਰਹੇ ਹਨ। ਉਥੇ ਦੇ ਪ੍ਰਸ਼ਾਸਨ ਤੇ ਲੋਕਾਂ ਦੀ ਸਾਂਝੀ ਕੋਸ਼ਿਸ਼ ਨੇ ਇਹਨਾਂ ਥਾਵਾਂ ਨੂੰ ਵੱਡੇ ਸ਼ਹਿਰਾਂ ਲਈ ਮਿਸਾਲ ਬਣਾ ਦਿੱਤਾ ਹੈ।
ਵੱਡੇ ਸ਼ਹਿਰਾਂ ਦੀ ਨਾਕਾਮੀ ਦਾ ਕਾਰਨ
ਮਾਹਿਰਾਂ ਦਾ ਕਹਿਣਾ ਹੈ ਕਿ ਵੱਡੇ ਸ਼ਹਿਰਾਂ ਵਿੱਚ ਬੇਤਹਾਸਾ ਜਨਸੰਖਿਆ ਵਾਧਾ, ਕਚਰਾ ਪ੍ਰਬੰਧਨ ਦੀ ਕਮੀ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਮੁੱਖ ਕਾਰਨ ਹਨ, ਜਿਨ੍ਹਾਂ ਕਰਕੇ ਸਫ਼ਾਈ ਦੀ ਸਥਿਤੀ ਲਗਾਤਾਰ ਖ਼ਰਾਬ ਹੋ ਰਹੀ ਹੈ।
ਸਫ਼ਾਈ ਲਈ ਲੋਕਾਂ ਦੀ ਭੂਮਿਕਾ ਮਹੱਤਵਪੂਰਨ
ਜਾਣਕਾਰਾਂ ਦਾ ਮੰਨਣਾ ਹੈ ਕਿ ਸਾਫ਼-ਸੁਥਰੇ ਸ਼ਹਿਰ ਸਿਰਫ਼ ਫੰਡਾਂ ਨਾਲ ਨਹੀਂ ਬਣਦੇ, ਸਗੋਂ ਜਨਤਕ ਜ਼ਿੰਮੇਵਾਰੀ, ਸਹੀ ਯੋਜਨਾ ਅਤੇ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਨਾਲ ਹੀ ਸੰਭਵ ਹਨ। ਲੋਕਾਂ ਦੀ ਸਿੱਧੀ ਭਾਗੀਦਾਰੀ ਨੂੰ ਸਫ਼ਾਈ ਅਭਿਆਨ ਦੀ ਰੂਹ ਦੱਸਿਆ ਗਿਆ ਹੈ।

