ਛੱਤੀਸਗੜ੍ਹ :- ਛੱਤੀਸਗੜ੍ਹ ਦੇ ਜ਼ਿਲ੍ਹਾ ਬਿਲਾਸਪੁਰ ਵਿਚ ਮੰਗਲਵਾਰ ਦੀ ਸ਼ਾਮ ਨੂੰ ਵੱਡਾ ਰੇਲ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ, ਬਿਲਾਸਪੁਰ-ਕਟਨੀ ਰੇਲ ਸੈਕਸ਼ਨ ’ਤੇ ਇੱਕ ਪੈਸੇਂਜਰ ਟ੍ਰੇਨ ਦੀ ਸਿੱਧੀ ਟੱਕਰ ਇੱਕ ਖੜੀ ਮਾਲਗੱਡੀ ਨਾਲ ਹੋ ਗਈ। ਇਹ ਹਾਦਸਾ ਸ਼ਾਮ ਲਗਭਗ ਚਾਰ ਵਜੇ ਲਾਲ ਖ਼ਦਾਨ ਇਲਾਕੇ ਨੇੜੇ ਵਾਪਰਿਆ।
ਟੱਕਰ ਨਾਲ ਕਈ ਬੋਗੀਆਂ ਚੜ੍ਹੀਆਂ ਉੱਪਰ, ਕੁਝ ਪਟਰੀ ਤੋਂ ਉਤਰ ਗਈਆਂ
ਟੱਕਰ ਇਨੀ ਭਿਆਨਕ ਸੀ ਕਿ ਪੈਸੇਂਜਰ ਟ੍ਰੇਨ ਦੀਆਂ ਕਈ ਬੋਗੀਆਂ ਬੁਰੀ ਤਰ੍ਹਾਂ ਨੁਕਸਾਨੀ ਹੋ ਗਈਆਂ ਤੇ ਕੁਝ ਮਾਲਗੱਡੀ ਉੱਤੇ ਚੜ੍ਹ ਗਈਆਂ। ਮਾਲਗੱਡੀ ਦੇ ਵੀ ਕਈ ਡੱਬੇ ਪਟਰੀ ਤੋਂ ਉਤਰ ਗਏ ਹਨ। ਟੱਕਰ ਦੇ ਨਾਲ ਹੀ ਓਵਰਹੈੱਡ ਤਾਰਾਂ ਤੇ ਸਿਗਨਲਿੰਗ ਸਿਸਟਮ ਵੀ ਨੁਕਸਾਨੀ ਹੋਇਆ, ਜਿਸ ਕਾਰਨ ਇਸ ਰੂਟ ’ਤੇ ਟ੍ਰੇਨਾਂ ਦੀ ਆਵਾਜਾਈ ਰੁਕ ਗਈ।
ਰਾਹਤ ਤੇ ਬਚਾਅ ਕਾਰਜ ਸ਼ੁਰੂ, ਦੋ ਯਾਤਰੀ ਜ਼ਖ਼ਮੀ
ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਬਚਾਅ ਟੀਮਾਂ, ਆਰ.ਪੀ.ਐਫ਼. ਤੇ ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਗਈ। ਇਮਰਜੈਂਸੀ ਮੈਡੀਕਲ ਟੀਮਾਂ ਵੱਲੋਂ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਦੋ ਲੋਕ ਜ਼ਖ਼ਮੀ ਹੋਏ ਹਨ।
ਰੇਲਵੇ ਨੇ ਦਿੱਤੀ ਪ੍ਰਤੀਕਿਰਿਆ, ਕਿਹਾ – ਸਾਰੇ ਉਪਾਅ ਕੀਤੇ ਜਾ ਰਹੇ ਹਨ
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਸੰਸਾਧਨ ਤੁਰੰਤ ਉਪਲਬਧ ਕਰਵਾਏ ਗਏ ਹਨ ਅਤੇ ਬਚਾਅ ਕਾਰਜ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਜ਼ਖ਼ਮੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਟ੍ਰੈਕ ਮੁੜ ਚਾਲੂ ਕਰਨ ਲਈ ਮੁਰੰਮਤ ਦਾ ਕੰਮ ਜਾਰੀ ਹੈ।

