ਸੰਗਰੂਰ :- ਮੂਨਕ ਹਲਕੇ ਦੇ ਪਿੰਡ ਮੰਡਵੀ ਦੇ 20 ਸਾਲਾ ਕਰਨਦੀਪ ਸਿੰਘ ਦੇ ਪਰਿਵਾਰ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ, ਜਦੋਂ ਅਮਰੀਕਾ ਤੋਂ ਇਹ ਸੂਚਨਾ ਮਿਲੀ ਕਿ ਉਸਦੀ ਲਾਸ਼ ਓਰੇਗਨ ਸੂਬੇ ਦੇ ਇੱਕ ਦਰਿਆ ‘ਚੋਂ ਬਰਾਮਦ ਹੋਈ ਹੈ। 8 ਅਕਤੂਬਰ ਤੋਂ ਲਾਪਤਾ ਚੱਲ ਰਹੇ ਕਰਨਦੀਪ ਬਾਰੇ ਪਰਿਵਾਰ ਲੰਮੇ ਸਮੇਂ ਤੋਂ ਹਰ ਪੱਖੋਂ ਸੰਪਰਕ ਕਰ ਰਿਹਾ ਸੀ, ਪਰ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ।
Mill City ਨੇੜੇ Santiam River ‘ਚੋਂ ਕੀਤੀ ਗਈ ਪਹਿਚਾਣ
ਸਥਾਨਕ ਅਮਰੀਕੀ ਸੰਸਥਾਵਾਂ ਮੁਤਾਬਕ, ਇੱਕ ਖੋਜ ਦੌਰਾਨ ਦਰਿਆ ਕਿਨਾਰੇ ਮਿਲੇ ਮ੍ਰਿਤਕ ਸਰੀਰ ਦੀ ਪਹਿਚਾਣ ਕਰਨਦੀਪ ਸਿੰਘ ਵਜੋਂ ਕੀਤੀ ਗਈ। ਪ੍ਰਸ਼ਾਸਨ ਨੇ ਲਾਜ਼ਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਦਕਿ ਸਹੀ ਕਾਰਨ ਦਾ ਖ਼ੁਲਾਸਾ ਰਿਪੋਰਟਾਂ ਆਉਣ ਤੋਂ ਬਾਅਦ ਹੀ ਹੋਵੇਗਾ।
ਚੰਗੇ ਭਵਿੱਖ ਦੇ ਸੁਪਨੇ ਕੀਤੇ ਚੱਕਨਾਚੂਰ
ਕਰਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਗਭਗ ਢਾਈ ਸਾਲ ਪਹਿਲਾਂ ਉਹ ਵੱਡੀਆਂ ਉਮੀਦਾਂ ਨਾਲ ਅਮਰੀਕਾ ਰਵਾਨਾ ਹੋਇਆ ਸੀ। ਉਸਨੂੰ ਪਰਦੇਸ ਭੇਜਣ ਲਈ ਪਰਿਵਾਰ ਨੇ ਘਰੇਲੂ ਜ਼ਮੀਨ ਤੱਕ ਵੇਚ ਦਿੱਤੀ ਸੀ, ਪਰ ਹੁਣ ਉਸਦੀ ਮੌਤ ਦੀ ਖ਼ਬਰ ਨੇ ਸਾਰਾ ਘਰ ਗ਼ਮ ਵਿਚ ਡੁੱਬੋ ਦਿੱਤਾ ਹੈ।
ਲਾਸ਼ ਜਲਦ ਤੌਰ ‘ਤੇ ਵਾਪਸ ਲਿਆਈ ਜਾਣ ਦੀ ਅਪੀਲ
ਪਰਿਵਾਰ ਨੇ ਭਾਰਤ ਸਰਕਾਰ ਅਤੇ ਸੂਬਾਈ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਸਰੀਰ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ, ਪੰਜਾਬ ਵਾਪਸ ਲਿਆਂਦਾ ਜਾਵੇ ਤਾਂ ਜੋ ਅੰਤਿਮ ਸੰਸਕਾਰ ਪਰੰਪਰਾਵਾਂ ਅਨੁਸਾਰ ਹੋ ਸਕੇ।

