ਚੰਡੀਗੜ੍ਹ :- ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡਿਓ ਵਾਇਰਲ ਕਰਨ ਵਾਲੇ ਜਗਮਨ ਸਮਰਾ ਵਿਰੁੱਧ ਫਰੀਦਕੋਟ ਦੀ ਅਦਾਲਤ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਜਗਮਨ ਸਮਰਾ, ਜੋ 2022 ਵਿੱਚ ਪੁਲਿਸ ਤੋਂ ਫਰਾਰ ਹੋਇਆ ਸੀ, ਅਜੇ ਤੱਕ ਹਿਰਾਸਤ ਵਿੱਚ ਨਹੀਂ ਆਇਆ।
ਫਰਾਰ ਹੋਣ ਦੀ ਪਿਛਲੀ ਘਟਨਾ
ਪੁਲਿਸ ਰਿਕਾਰਡ ਮੁਤਾਬਕ, ਜਗਮਨ ਸਮਰਾ 1 ਫਰਵਰੀ 2022 ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਫਰਾਰ ਹੋ ਗਿਆ ਸੀ। ਉਸ ਸਮੇਂ ਉਸ ਦੇ ਖ਼ਿਲਾਫ ਧਾਰਾ 420 ਅਤੇ ਹੋਰ ਦੋਸ਼ਾਂ ਹੇਠ ਕੇਸ ਦਰਜ ਸੀ।
ਅਦਾਲਤ ਵੱਲੋਂ ਅਗਲੀ ਸੁਣਵਾਈ 28 ਅਕਤੂਬਰ ਲਈ ਨਿਰਧਾਰਿਤ ਕੀਤੀ ਗਈ ਹੈ।

