ਬੇਂਗਲੁਰੂ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੈਂਗਲੁਰੂ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਹਿਰ ਦੀ ਕਨੈਕਟੀਵਿਟੀ ਨੂੰ ਨਵੀਂ ਉਡਾਣ ਦੇਣ ਵਾਲੇ ਕਈ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। KSR ਰੇਲਵੇ ਸਟੇਸ਼ਨ ‘ਤੇ ਮੋਦੀ ਨੇ ਤਿੰਨ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ, ਜੋ ਵੱਖ-ਵੱਖ ਰੂਟਾਂ ‘ਤੇ ਯਾਤਰੀਆਂ ਨੂੰ ਤੇਜ਼ ਤੇ ਆਰਾਮਦਾਇਕ ਸਫ਼ਰ ਮੁਹੱਈਆ ਕਰਵਾਉਣਗੀਆਂ।
ਮੈਟਰੋ ਦੇ ਫੇਜ਼-3 ਨਾਲ ਬੈਂਗਲੁਰੂ ਨੂੰ ਮਿਲੇਗਾ 44 ਕਿਮੀ ਨਵਾਂ ਜਾਲ
ਇਸ ਮੌਕੇ, ਪ੍ਰਧਾਨ ਮੰਤਰੀ ਨੇ ਬੈਂਗਲੁਰੂ ਮੈਟਰੋ ਦੀ ਯੈਲੋ ਲਾਈਨ ਦਾ ਵੀ ਉਦਘਾਟਨ ਕੀਤਾ ਅਤੇ ਫੇਜ਼-3 ਦੇ ਕੰਮ ਦਾ ਨੀਂਹ ਪੱਥਰ ਰੱਖਿਆ। ₹15,610 ਕਰੋੜ ਦੀ ਲਾਗਤ ਵਾਲਾ ਇਹ ਪ੍ਰੋਜੈਕਟ 44 ਕਿਲੋਮੀਟਰ ਤੋਂ ਵੱਧ ਉੱਚੇ ਟ੍ਰੈਕ ਅਤੇ 31 ਨਵੇਂ ਸਟੇਸ਼ਨ ਜੋੜੇਗਾ। ਮਾਹਿਰਾਂ ਮੁਤਾਬਕ, ਇਸ ਨਾਲ ਟ੍ਰੈਫਿਕ ਜਾਮ ਘਟਣਗੇ ਅਤੇ ਪਬਲਿਕ ਟ੍ਰਾਂਸਪੋਰਟ ਹੋਰ ਮਜ਼ਬੂਤ ਹੋਵੇਗੀ।
ਜਨ ਸਭਾ ਵਿੱਚ ਮੋਦੀ ਦਾ ਸੰਬੋਧਨ
ਦੌਰੇ ਦੇ ਅੰਤ ‘ਚ ਦੁਪਹਿਰ 1 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਨੇ ਇੱਕ ਵੱਡੀ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਬੈਂਗਲੁਰੂ ਵਰਗੇ ਸ਼ਹਿਰਾਂ ਨੂੰ ਵਿਸ਼ਵ ਪੱਧਰੀ ਆਵਾਜਾਈ ਸਹੂਲਤਾਂ ਦੇਣਾ ਸਰਕਾਰ ਦੀ ਪ੍ਰਾਥਮਿਕਤਾ ਹੈ, ਤਾਂ ਜੋ ਲੋਕਾਂ ਦੀ ਜ਼ਿੰਦਗੀ ਹੋਰ ਸੁਗਮ ਅਤੇ ਆਸਾਨ ਬਣੇ।