ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਇੱਕ ਮਹਿਲਾ ਨੇ ਆਪਣੇ ਸਹੁਰੇ ਪਰਿਵਾਰ ਵਿਰੁੱਧ ਦਾਜ ਦੀ ਲਗਾਤਾਰ ਮੰਗ ਅਤੇ ਕੁੱਟਮਾਰ ਦੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਮਾਮਲੇ ‘ਚ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਨੇ ਪੀੜਤ ਪਰਿਵਾਰ ਦਾ ਪੂਰਾ ਸਹਿਯੋਗ ਦਿੱਤਾ ਹੈ ਅਤੇ ਪਰਿਵਾਰ ਦੇ ਸਾਥੀ ਹੋ ਕੇ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਪੀੜਤ ਮਹਿਲਾ ਦੀ ਸਥਿਤੀ
ਉਸ ਮਹਿਲਾ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਵਿਆਹ ਹੋਣ ਦੇ ਬਾਵਜੂਦ ਸਹੁਰੇ ਪਰਿਵਾਰ ਵੱਲੋਂ ਉਸ ਤੋਂ ਲਗਾਤਾਰ ਦਾਜ ਦੀ ਮੰਗ ਕੀਤੀ ਜਾ ਰਹੀ ਹੈ। ਦਾਜ ਨਾ ਦੇਣ ‘ਤੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਮਹਿਲਾ ਨੇ ਕਿਹਾ ਕਿ ਉਸਦੇ ਚਾਰ ਬੱਚੇ ਹਨ – ਤਿੰਨ ਕੁੜੀਆਂ ਅਤੇ ਇੱਕ ਮੁੰਡਾ – ਪਰ ਫਿਰ ਵੀ ਪਰਿਵਾਰ ਵੱਲੋਂ ਇਸ ਤਰ੍ਹਾਂ ਦੀ ਸ਼ਾਰੀਰੀਕ ਹਿੰਸਾ ਜਾਰੀ ਹੈ।
ਰਾਜੀਨਾਮਾ ਤੇ ਹੱਦ ਤੋਂ ਵੱਧ ਹਿੰਸਾ
ਪੀੜਤ ਮਹਿਲਾ ਨੇ ਇਹ ਵੀ ਕਿਹਾ ਕਿ ਪਿਛਲੇ ਕਈ ਮੌਕਿਆਂ ‘ਤੇ ਪੰਚਾਇਤ ਵਿੱਚ ਰਾਜ਼ੀਨਾਮੇ ਹੋਏ, ਪਰ ਉਸਨੂੰ ਘਰ ਭੇਜਿਆ ਗਿਆ। ਇਸ ਵਾਰ ਕੁੱਟਮਾਰ ਦੀ ਹੱਦ ਪਾਰ ਹੋ ਗਈ ਅਤੇ ਉਸਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ।
ਸਮਾਜਿਕ ਸੰਗਠਨਾਂ ਦਾ ਸਹਿਯੋਗ
ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਪਰਿਵਾਰ ਨਾਲ ਖੜੇ ਹੋ ਕੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਮੁਲਜ਼ਮਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਸੰਗਠਨ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਪੀੜਤ ਪਰਿਵਾਰ ਨੂੰ ਸੁਰੱਖਿਆ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ।