ਨਵੀਂ ਦਿੱਲੀ :- ਸੁਪਰ-4 ਪੜਾਅ ਵਿੱਚ ਭਾਰਤ ਨੇ ਚੀਨ ਦੇ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7-0 ਨਾਲ ਜਿੱਤ ਹਾਸਲ ਕੀਤੀ। ਸ਼ੁਰੂਆਤੀ ਮਿੰਟਾਂ ਤੋਂ ਹੀ ਭਾਰਤੀ ਟੀਮ ਹਾਵੀ ਰਹੀ। ਤੀਜੇ ਮਿੰਟ ਦੇ 38ਵੇਂ ਸਕਿੰਟ ‘ਚ ਸ਼ਿਲਾਨੰਦ ਲਾਕੜਾ ਨੇ ਪਹਿਲਾ ਫੀਲਡ ਗੋਲ ਕੀਤਾ। ਛੇਵੇਂ ਮਿੰਟ ਦੇ 26ਵੇਂ ਸਕਿੰਟ ‘ਚ ਦਿਲਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ।