ਨਵੀਂ ਦਿੱਲੀ :- ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ 5 ਮੈਚਾਂ ਦੀ T20 ਸੀਰੀਜ਼ ਅੱਜ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਹੈ। ਕਟਕ ਦਾ ਇਤਿਹਾਸਕ ਬਾਰਾਬਤੀ ਸਟੇਡੀਅਮ ਇਸ ਰੋਮਾਂਚਕ ਮੁਕਾਬਲੇ ਦੀ ਮਿਹਮਾਨੀ ਕਰੇਗਾ। ਟੀਮ ਇੰਡੀਆ ਦੀ ਅਗਵਾਈ ਸੂਰਿਆਕੁਮਾਰ ਯਾਦਵ ਕਰ ਰਹੇ ਹਨ, ਜਦਕਿ ਦੱਖਣੀ ਅਫ਼ਰੀਕੀ ਟੀਮ ਦੀ ਕਮਾਨ ਏਡਨ ਮਾਰਕਰਮ ਦੇ ਹੱਥਾਂ ਵਿੱਚ ਹੋਵੇਗੀ।
ਸ਼ੁਭਮਨ ਗਿੱਲ ਦੀ ਫਿਟਨੈੱਸ ਨਾਲ ਬਦਲੇਗਾ ਬੱਲੇਬਾਜ਼ੀ ਕ੍ਰਮ
ਭਾਰਤੀ ਕੈਂਪ ਲਈ ਸਭ ਤੋਂ ਵੱਡੀ ਰਾਹਤ ਸ਼ੁਭਮਨ ਗਿੱਲ ਦਾ ਪੂਰੀ ਤਰ੍ਹਾਂ ਫਿੱਟ ਹੋ ਕੇ ਵਾਪਸ ਟੀਮ ਨਾਲ ਜੁੜਣਾ ਹੈ। ਉਨ੍ਹਾਂ ਦੀ ਵਾਪਸੀ ਨਾਲ ਟੀਮ ਦੇ ਬੱਲੇਬਾਜ਼ੀ ਕ੍ਰਮ ਵਿੱਚ ਤਬਦੀਲੀਆਂ ਲਾਜ਼ਮੀ ਮੰਨੀਆਂ ਜਾ ਰਹੀਆਂ ਹਨ। ਸੰਭਾਵਨਾ ਹੈ ਕਿ ਗਿੱਲ ਅਭਿਸ਼ੇਕ ਸ਼ਰਮਾ ਦੇ ਨਾਲ ਓਪਨਿੰਗ ਕਰ ਸਕਦੇ ਹਨ। ਇਸ ਕਾਰਨ ਸ਼ਾਨਦਾਰ ਫਾਰਮ ਵਿਚ ਚੱਲ ਰਿਹਾ ਸੰਜੂ ਸੈਮਸਨ ਮਿਡਲ ਆਰਡਰ ‘ਚ ਆਪਣੇ ਰੋਲ ਨੂੰ ਨਿਭਾ ਸਕਦਾ ਹੈ।
ਦੋਵੇਂ ਪਾਸਿਆਂ ਜਿੱਤ ਨਾਲ ਸੀਰੀਜ਼ ਦੀ ਸ਼ੁਰੂਆਤ ਕਰਨ ਦਾ ਇਰਾਦਾ
ਭਾਰਤ ਅਤੇ ਦੱਖਣੀ ਅਫ਼ਰੀਕਾ ਦੋਵੇਂ ਟੀਮਾਂ ਚਾਹੁੰਦੀਆਂ ਹਨ ਕਿ ਮੁਕਾਬਲਿਆਂ ਦੀ ਲੰਮੀ ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਜਾਵੇ, ਇਸ ਲਈ ਪਹਿਲਾ ਮੈਚ ਦੋਵਾਂ ਪਾਸਿਆਂ ਦਾ ਪੂਰਾ ਜ਼ੋਰ ਵਿਖਾਏਗਾ।
ਹੈੱਡ-ਟੂ-ਹੈੱਡ ਵਿੱਚ ਭਾਰਤ ਦੀ ਵਧੀਆ ਪਕੜ
T20 ਅੰਤਰਰਾਸ਼ਟਰੀ ਅੰਕੜਿਆਂ ‘ਚ ਭਾਰਤ ਦੀ ਦਲੇਰੀ ਪੂਰੀ ਤਰ੍ਹਾਂ ਨਜ਼ਰ ਆਉਂਦੀ ਹੈ। ਹੁਣ ਤੱਕ ਦੋਵੇਂ ਟੀਮਾਂ 31 ਵਾਰ ਆਮਨੇ-ਸਾਮਨੇ ਆਈਆਂ ਹਨ—ਜਿਨ੍ਹਾਂ ਵਿੱਚੋਂ ਭਾਰਤ ਨੇ 18 ਮੁਕਾਬਲੇ ਜਿੱਤੇ ਹਨ। ਦੱਖਣੀ ਅਫ਼ਰੀਕਾ ਨੂੰ 12 ਮੈਚਾਂ ਵਿੱਚ ਜਿੱਤ ਮਿਲੀ ਹੈ, ਜਦਕਿ ਇੱਕ ਮੁਕਾਬਲਾ ਬਿਨਾ ਨਤੀਜੇ ਦੇ ਖਤਮ ਹੋਇਆ। ਇਹ ਰਿਕਾਰਡ ਟੀਮ ਇੰਡੀਆ ਦੇ ਹੋਂਸਲੇ ਨੂੰ ਹੋਰ ਮਜ਼ਬੂਤ ਕਰਦਾ ਹੈ।
ਮੈਚ ਟਾਇਮਿੰਗ ਅਤੇ ਲਾਈਵ ਸਟ੍ਰੀਮਿੰਗ
ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ ਅਤੇ ਟਾਸ 6:30 ਵਜੇ ਹੋਵੇਗਾ। ਦਰਸ਼ਕ ਮੈਚ ਦੀ ਲਾਈਵ ਸਟ੍ਰੀਮਿੰਗ ਜੀਓ ਹੌਟਸਟਾਰ ਦੇ ਐਪ ਅਤੇ ਵੈੱਬਸਾਈਟ ‘ਤੇ ਦੇਖ ਸਕਣਗੇ।
ਭਾਰਤ ਅਤੇ ਦੱਖਣੀ ਅਫ਼ਰੀਕਾ ਦੇ ਖਿਡਾਰੀ
ਭਾਰਤ
ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਜਿਤੇਸ਼ ਸ਼ਰਮਾ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ।
ਦੱਖਣੀ ਅਫ਼ਰੀਕਾ
ਏਡਨ ਮਾਰਕਰਮ (ਕਪਤਾਨ), ਓਟਨੀਲ ਬਾਰਟਮੈਨ, ਕਾਰਬਿਨ ਬੋਸ਼, ਡੇਵਾਲਡ ਬ੍ਰੇਵਿਸ, ਕਵਿੰਟਨ ਡੀ ਕੌਕ, ਡੋਨੋਵਨ ਫਰੇਰੀਆ, ਰੀਜ਼ਾ ਹੈਂਡਰਿਕਸ, ਮਾਰਕੋ ਜੇਨਸਨ, ਜਾਰਜ ਲਿੰਡੇ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਲੁੰਗੀ ਐਨਗਿਡੀ, ਐਨਰਿਕ ਨੌਰਕੀਆ, ਟ੍ਰਿਸਟਨ ਸਟੱਬਸ।

