ਚੰਡੀਗੜ੍ਹ :- ਪੰਜ ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੈਚ ਅੱਜ ਵੀਰਵਾਰ, 11 ਦਸੰਬਰ ਨੂੰ ਨਵੇਂ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਵਿੱਚ ਖੇਡਿਆ ਜਾਵੇਗਾ। ਕਟਕ ਵਿੱਚ ਪਹਿਲਾ ਮੁਕਾਬਲਾ ਜਿੱਤ ਕੇ ਭਾਰਤ ਲੜੀ ਵਿੱਚ 1-0 ਨਾਲ ਅੱਗੇ ਹੈ ਅਤੇ ਹੁਣ ਟੀਮ ਦਾ ਧਿਆਨ ਫ਼ਾਇਦੇ ਨੂੰ ਹੋਰ ਮਜ਼ਬੂਤ ਕਰਨ ’ਤੇ ਹੈ।
ਗਿੱਲ ’ਤੇ ਨਿਗਾਹਾਂ, ਤੰਗ ਸ਼ਡਿਊਲ ਕਾਰਨ ਚੁਣੌਤੀ
ਲੜੀ ਦੇ ਪਹਿਲੇ ਦੋ ਮੈਚਾਂ ਵਿਚਕਾਰ ਕੇਵਲ ਇੱਕ ਦਿਨ ਦਾ ਫਰਕ ਹੈ। ਸ਼ੁਭਮਨ ਗਿੱਲ ਨੂੰ ਅਰਾਮ ਦਾ ਮੌਕਾ ਨਾ ਮਿਲਣ ਕਾਰਨ ਸਿੱਧਾ ਮੈਦਾਨ ਵਿੱਚ ਹੀ ਉਤਰਨਾ ਪਵੇਗਾ। ਸਤੰਬਰ ਵਿੱਚ ਏਸ਼ੀਆ ਕੱਪ ਤੋਂ ਬਾਅਦ ਟੀ-20 ਫਾਰਮੈਟ ਵਿੱਚ ਗਿੱਲ ਦੀ ਲਗਾਤਾਰ ਫਾਰਮ ਚਰਚਾ ਵਿੱਚ ਰਹੀ ਹੈ ਅਤੇ ਅੱਜ ਦੇ ਮੁਕਾਬਲੇ ਵਿੱਚ ਉਨ੍ਹਾਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਹੈ।
ਮੈਚ ਦਾ ਸਮਾਂ ਅਤੇ ਸਥਾਨ
ਦੂਜਾ ਟੀ-20 ਮੁੱਲਾਂਪੁਰ ਦੇ ਨਵੇਂ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ। ਟਾਸ 6:30 ਵਜੇ ਕੀਤਾ ਜਾਵੇਗਾ।
ਕਿੱਥੇ ਦੇਖ ਸਕਦੇ ਹੋ ਲਾਈਵ
ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ’ਤੇ ਹੋਵੇਗਾ, ਜਦਕਿ ਆਨਲਾਈਨ ਸਟ੍ਰੀਮਿੰਗ ਜੀਓ ਹੌਟਸਟਾਰ ’ਤੇ ਉਪਲਬਧ ਰਹੇਗੀ।
ਦੋਵੇਂ ਟੀਮਾਂ ਦੀ ਸੰਭਾਵੀ ਪਲੇਇੰਗ ਲਿਸਟ
ਦੱਖਣੀ ਅਫਰੀਕਾ:
ਕਵਿੰਟਨ ਡੀ ਕਾਕ (ਵਿਕਟਕੀਪਰ), ਏਡਨ ਮਾਰਕਰਮ (ਕਪਤਾਨ), ਟ੍ਰਿਸਟਨ ਸਟੱਬਸ, ਡਿਵਾਲਡ ਬ੍ਰੇਵਿਸ, ਡੇਵਿਡ ਮਿਲਰ, ਡੋਨੋਵਨ ਫਰੇਰਾ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਐਨਰਿਕ ਨੌਰਟਜੇ, ਲੂਥੋ ਸਿਪਾਮਲਾ, ਲੁੰਗੀ ਐਨਗਿਡੀ, ਰੀਜ਼ਾ ਹੈਂਡਰਿਕਸ, ਕੋਰਬਿਨ ਬੋਸ਼, ਬਾਰਬੀਨ ਟੋਸ਼, ਮਫਾਕਾ।
ਭਾਰਤ:
ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਅਕਸ਼ਰ ਪਟੇਲ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਯਾਦਵ।

