ਚੰਡੀਗੜ੍ਹ :- ਰਵਿੰਦਰ ਨਗਰ ਵਿੱਚ ਇੱਕ 22 ਸਾਲਾ ਨੌਜਵਾਨ ਜਗਬੀਰ ਪੁੱਤਰ ਚਮਨ ਲਾਲ ਦੀ ਮੌਤ ਹੋ ਗਈ, ਜਦੋਂ ਉਹ ਚੱਲਦੇ ਟਰੱਕ ਤੋਂ ਹੇਠਾਂ ਡਿੱਗ ਗਿਆ। ਨੌਜਵਾਨ ਚੀਮਾ ਚੌਕ ਨੇੜੇ ਇੱਕ ਫੂਡ ਡਿਲਿਵਰੀ ਸਟੋਰ ‘ਤੇ ਕੰਮ ਕਰਦਾ ਸੀ। ਭੁੱਲਵਸ਼ ਡਰਾਈਵਰ ਨੇ ਉਸ ਨੂੰ ਟਰੱਕ ‘ਚੋਂ ਉਤਾਰਨਾ ਭੁੱਲ ਗਿਆ, ਜਿਸ ਕਾਰਨ ਜਗਬੀਰ ਨੇ ਖੁਦ ਹੇਠਾਂ ਛਾਲ ਮਾਰੀ ਅਤੇ ਸਿਰ ‘ਤੇ ਸੱਟ ਲੱਗਣ ਨਾਲ ਮੌਤ ਹੋ ਗਈ।
ਹਾਦਸੇ ਦਾ ਵੇਰਵਾ
ਥਾਣਾ ਨੰਬਰ 7 ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਗਬੀਰ ਸਟੋਰ ‘ਤੇ ਸਾਮਾਨ ਉਤਾਰ ਰਿਹਾ ਸੀ। ਡਰਾਈਵਰ ਨੂੰ ਪਤਾ ਨਹੀਂ ਲੱਗਾ ਕਿ ਉਹ ਟਰੱਕ ਤੋਂ ਨਹੀਂ ਉਤਰੀਆ ਅਤੇ ਟਰੱਕ ਸਟਾਰਟ ਕਰਕੇ ਚੱਲ ਪਿਆ। ਜਗਬੀਰ ਨੇ ਕਾਫੀ ਰੌਲਾ ਮਚਾਇਆ, ਪਰ ਟਰੱਕ ਨਾ ਰੁਕਦਾ ਦੇਖ ਕੇ ਉਸ ਨੇ ਖੁਦ ਹੇਠਾਂ ਛਾਲ ਮਾਰੀ।
ਪਰਿਵਾਰਕ ਮੈਂਬਰਾਂ ਨੂੰ ਸੂਚਨਾ
ਹਾਦਸੇ ਦੀ ਸੂਚਨਾ ਰਾਹਗੀਰਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਥਾਣਾ ਨੰਬਰ 7 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਗਬੀਰ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਡਰਾਈਵਰ ਖ਼ਿਲਾਫ਼ ਕੇਸ ਦਰਜ
ਪੁਲਿਸ ਨੇ ਟਰੱਕ ਡਰਾਈਵਰ ਸੁਖਵਿੰਦਰ ਸਿੰਘ ਨਿਵਾਸੀ ਅੰਬਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇੰਚਾਰਜ ਨੇ ਕਿਹਾ ਕਿ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।