ਮੋਗਾ :- ਮੋਗਾ ਵਿੱਚ ਬੀਤੀ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਨੌਜਵਾਨ ਰਮੇਸ਼ ਕੁਮਾਰ ਉਰਫ਼ ਸ਼ਸ਼ੀ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਰਮੇਸ਼ ਆਪਣੇ ਦੋਸਤਾਂ ਨਾਲ ਰੋਟੀ ਖਾਣ ਢਾਬੇ ‘ਤੇ ਗਿਆ ਸੀ ਅਤੇ ਬਾਅਦ ਵਿੱਚ ਬੀਅਰ ਲੈਣ ਚਲਾ ਗਿਆ।
ਬਹਿਸਬਾਜ਼ੀ ਨੇ ਲਿਆ ਖੂਨੀ ਰੂਪ
ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀ ਆਪਸੀ ਤਕਰਾਰ ਕਰ ਰਹੇ ਸਨ। ਰਮੇਸ਼ ਨਾਲ ਉਨ੍ਹਾਂ ਦੀ ਵੀ ਬਹਿਸ ਹੋ ਗਈ, ਜੋ ਕਿ ਕੁਝ ਸਮੇਂ ਬਾਅਦ ਖੂਨੀ ਰੂਪ ਵਿੱਚ ਬਦਲ ਗਈ। ਹਮਲਾਵਰਾਂ ਨੇ ਰਮੇਸ਼ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਮੌਕੇ ‘ਤੇ ਹੀ ਢੇਰ ਹੋ ਗਿਆ।
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਗਵਾਹਾਂ ਮੁਤਾਬਕ ਮਾਮਲਾ ਵੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਗਏ। ਰਮੇਸ਼ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪੁੱਤਰ ਹਾਲ ਹੀ ਵਿੱਚ ਆਪਣੇ ਨਵੇਂ ਘਰ ਦਾ ਨਕਸ਼ਾ ਬਣਵਾਇਆ ਸੀ ਅਤੇ ਕਰਿਆਨੇ ਦੀ ਦੁਕਾਨ ‘ਤੇ ਕੰਮ ਕਰਦਾ ਸੀ।
ਹਮਲਾਵਰ ਅਜੇ ਵੀ ਕਾਬੂ ਤੋਂ ਬਾਹਰ
ਘਟਨਾ ਤੋਂ ਬਾਅਦ ਅਣਪਛਾਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।