ਪਟਿਆਲਾ :- ਪਟਿਆਲਾ ਵਿੱਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਆਮ ਵਿਅਕਤੀ ਤਹਿਸੀਲਦਾਰ ਦੀ ਕੁਰਸੀ ‘ਤੇ ਬੈਠ ਕੇ ਸਰਕਾਰੀ ਕੰਮ ਕਰਦਾ ਹੋਇਆ ਫੋਟੋ ਵਿੱਚ ਕੈਦ ਹੋ ਗਿਆ। ਇਹ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ।
ਪੰਜਾਬ ਸਰਕਾਰ ਦੇ ਦਾਅਵਿਆਂ ‘ਤੇ ਉਠੇ ਸਵਾਲ
ਇਕ ਪਾਸੇ ਪੰਜਾਬ ਸਰਕਾਰ ਤਹਿਸੀਲ ਦਫ਼ਤਰਾਂ ਤੋਂ ਬਿਚੌਲੀਆ ਪ੍ਰਥਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਇਹ ਘਟਨਾ ਉਨ੍ਹਾਂ ਦਾਅਵਿਆਂ ਨੂੰ ਕਟਘਰੇ ਵਿੱਚ ਖੜ੍ਹਾ ਕਰ ਰਹੀ ਹੈ।
ਠੇਕਾਦਾਰੀ ਮੁਲਾਜ਼ਮ ਵੀ ਮੌਜੂਦ
ਫੋਟੋ ਵਿੱਚ ਸਾਫ਼ ਦਿਖ ਰਿਹਾ ਹੈ ਕਿ ਆਮ ਵਿਅਕਤੀ ਤਹਿਸੀਲਦਾਰ ਦੇ ਕੰਪਿਊਟਰ ‘ਤੇ ਸਰਕਾਰੀ ਕੰਮ ਕਰ ਰਿਹਾ ਹੈ ਅਤੇ ਉਸਦੇ ਨਾਲ ਠੇਕਾਦਾਰੀ ਪ੍ਰਣਾਲੀ ਹੇਠ ਤੈਨਾਤ ਮੁਲਾਜ਼ਮ ਵੀ ਬੈਠਾ ਸੀ। ਉਸ ਵੇਲੇ ਕੁਝ ਹੋਰ ਲੋਕ ਵੀ ਮੌਜੂਦ ਸਨ।
ਸਰਕਾਰ ਨੇ ਤਲਬ ਕੀਤੀ ਰਿਪੋਰਟ
ਫੋਟੋ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰ ਤੋਂ ਪੂਰੀ ਰਿਪੋਰਟ ਮੰਗੀ ਹੈ। ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।