ਨਵੀਂ ਦਿੱਲੀ :- ਆਉਣ ਵਾਲੀਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਵਿੱਚ ਨਵੀਂ ਗਰਮਾਹਟ ਆ ਗਈ ਹੈ। ਕਾਂਗਰਸ ਪਾਰਟੀ ਨੇ 14 ਦਸੰਬਰ ਨੂੰ ਤਹਿ ਚੋਣਾਂ ਲਈ ਨਾਮਜ਼ਦਗੀ ਮਿਆਦ ਵਧਾਉਣ ਦੀ ਮੰਗ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੁਖ ਕੀਤਾ ਹੈ। ਇਹ ਪਟੀਸ਼ਨ ਸੀਨੀਅਰ ਕਾਂਗਰਸ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਾਇਰ ਕੀਤੀ ਹੈ। ਮਾਮਲੇ ਦੀ ਸੁਣਵਾਈ 8 ਦਸੰਬਰ ਨੂੰ ਨਿਰਧਾਰਤ ਹੈ।
ਨਾਮਜ਼ਦਗੀ ਦੀ ਮਿਆਦ ਖਤਮ, ਅੱਜ ਪੜਤਾਲ ਜਾਰੀ
4 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦਾਖਲ ਕਰਨ ਦੀ ਆਖਰੀ ਤਾਰੀਖ ਸੀ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਅੱਜ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਚੱਲ ਰਹੀ ਹੈ। ਪਰ ਕਾਂਗਰਸ ਦਾ ਦਾਵਾ ਹੈ ਕਿ ਬੀਤੇ ਦਿਨ ਕਈ ਥਾਵਾਂ ’ਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਦਾਖਲ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ।
ਵਿਰੋਧੀ ਧਿਰ ਦੇ ਗੰਭੀਰ ਦੋਸ਼, ਚੋਣ ਪ੍ਰਕਿਰਿਆ ’ਤੇ ਉਠੇ ਸਵਾਲ
ਕਾਂਗਰਸ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ 4 ਦਸੰਬਰ ਨੂੰ ਕਈ ਜ਼ਿਲ੍ਹਿਆਂ ਵਿੱਚ ਉਨ੍ਹਾਂ ਦੇ ਵਰਕਰਾਂ ਅਤੇ ਉਮੀਦਵਾਰਾਂ ਨੂੰ ਬਕਾਇਆ ਦਸਤਾਵੇਜ਼ ਦਾਖਲ ਕਰਨ ਤੋਂ ਰੋਕਿਆ ਗਿਆ। ਗੱਲ ਇਹ ਵੀ ਦੱਸੀ ਜਾ ਰਹੀ ਹੈ ਕਿ ਕੁਝ ਸਥਾਨਾਂ ’ਤੇ ਪਾਰਟੀ ਪ੍ਰਤਿਨਿਧੀਆਂ ਨੂੰ ਨਾਮਜ਼ਦਗੀ ਕੇਂਦਰਾਂ ਤੱਕ ਪਹੁੰਚ ਵੀ ਨਹੀਂ ਦੇਣ ਦਿੱਤੀ ਗਈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਨਾਲ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।
ਚੋਣ ਅਧਿਕਾਰੀਆਂ ਦੀ ਪੜਤਾਲ ਕਾਰਵਾਈ ’ਤੇ ਨਜ਼ਰ
ਜਦੋਂ ਕਿ ਪੜਤਾਲ ਪ੍ਰਕਿਰਿਆ ਜਾਰੀ ਹੈ, ਕਾਂਗਰਸ ਦੀ ਇਹ ਪਟੀਸ਼ਨ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਲਈ ਇੱਕ ਨਵਾਂ ਚੁਣੌਤੀ ਭਰਿਆ ਮੋੜ ਲਿਆ ਕੇ ਖੜ੍ਹੀ ਹੋ ਗਈ ਹੈ। ਹੁਣ ਨਜ਼ਰ 8 ਦਸੰਬਰ ਨੂੰ ਹਾਈ ਕੋਰਟ ਵਿੱਚ ਹੋਣ ਵਾਲੀ ਸੁਣਵਾਈ ’ਤੇ ਟਿਕੀ ਹੋਈ ਹੈ, ਜਿਥੇ ਨਿਰਣਿਆਹਕ ਫ਼ੈਸਲਾ ਆ ਸਕਦਾ ਹੈ।

