ਫਤਿਹਗੜ੍ਹ ਸਾਹਿਬ :- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਵਿੱਚ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁੱਤਰ ਨੇ ਆਪਣੇ ਹੀ ਬਾਪ ਦਾ ਕਤਲ ਕਰਕੇ ਲਾਸ਼ ਨੂੰ ਸਰਹਿੰਦ ਭਾਖੜਾ ਨਹਿਰ ਜਾਲਖੇੜੀ ਵਿੱਚ ਸੁੱਟ ਦਿੱਤਾ। ਪੁਲਿਸ ਨੇ ਤਿੰਨੋ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਧੀ ਦੀ ਸ਼ਿਕਾਇਤ ਤੋਂ ਖੁਲਿਆ ਰਾਜ
ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮ੍ਰਿਤਕ ਸੁਖਜਿੰਦਰ ਸਿੰਘ ਦੀ ਧੀ ਜਸਵਿੰਦਰ ਕੌਰ ਨੇ ਆਪਣੇ ਪਿਤਾ ਦੀ ਗੁੰਮਸ਼ੁਦਗੀ ਦੀ ਸੂਚਨਾ ਦਿੱਤੀ ਸੀ। ਉਸਦੇ ਭਰਾ ਰਵਿੰਦਰ ਸਿੰਘ ਨੇ ਪਹਿਲਾਂ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਪੁਲਿਸ ਨੇ ਤਫਤੀਸ਼ ਕੀਤੀ ਤਾਂ ਸਾਰਾ ਸੱਚ ਸਾਹਮਣੇ ਆ ਗਿਆ।
ਪੁੱਤਰ ਨੇ ਕਬੂਲਿਆ ਕਤਲ ਦਾ ਦੋਸ਼
ਰਵਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੂੰ ਸ਼ੱਕ ਸੀ ਕਿ ਉਸਦਾ ਬਾਪ ਸਹੁਰੇ ਵੱਲੋਂ ਉਸਦੀ ਪਤਨੀ ‘ਤੇ ਮਾੜੀ ਨਿਗਾਹ ਰੱਖਦਾ ਹੈ। ਗੁੱਸੇ ‘ਚ ਉਸਨੇ ਆਪਣੇ ਸਾਥੀਆਂ ਰਵਿੰਦਰਪਾਲ ਸਿੰਘ ਉਰਫ ਅਮਨੀ ਅਤੇ ਮਨੀ ਸਿੰਘ ਨਾਲ ਮਿਲ ਕੇ ਸੁਖਜਿੰਦਰ ਸਿੰਘ ਦਾ ਦਾਹ ਅਤੇ ਚਾਕੂ ਨਾਲ ਕਤਲ ਕਰ ਦਿੱਤਾ।
ਲਾਸ਼ ਨਹਿਰ ਵਿੱਚ ਸੁੱਟੀ, ਹਥਿਆਰ ਬਰਾਮਦ
ਕਤਲ ਤੋਂ ਬਾਅਦ ਤਿੰਨੇ ਨੇ ਲਾਸ਼ ਨੂੰ ਤਰਪਾਲ ਵਿੱਚ ਲਪੇਟ ਕੇ ਗੱਡੀ ਰਾਹੀਂ ਨਹਿਰ ਜਾਲਖੇੜੀ ‘ਚ ਸੁੱਟ ਦਿੱਤਾ। ਪੁਲਿਸ ਨੇ ਤਿੰਨੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕਰ ਲਏ ਹਨ।

