ਚੰਡੀਗੜ੍ਹ :- ਪਿਛਲੇ ਦਿਨੀਂ ਸੋਹਾਣਾ ਹਸਪਤਾਲ ਵਿੱਚ ਇੱਕ ਬੱਚਾ ਬਦਲਣ ਦਾ ਮਾਮਲਾ ਸਾਹਮਣੇ ਆਇਆ ਸੀ। ਬੱਚੇ ਦੇ ਪਿਤਾ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲ ਕੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਸੀ।
DNA ਟੈਸਟ ਨਾਲ ਸੱਚਾਈ ਦਾ ਪਤਾ
ਮਾਮਲੇ ਦੀ ਗਹਿਰਾਈ ਵਿੱਚ ਜਾਂਚ ਕਰਨ ਲਈ ਪੁਲਿਸ ਨੇ ਬੱਚੇ ਦੇ ਮਾਤਾ-ਪਿਤਾ ਦਾ DNA ਟੈਸਟ ਕਰਵਾਇਆ। ਅੱਜ ਰਿਪੋਰਟ ਆਈ, ਜਿਸ ਵਿੱਚ ਪੁਸ਼ਟੀ ਹੋਈ ਕਿ ਬੱਚੀ ਦੇ ਅਸਲੀ ਮਾਤਾ-ਪਿਤਾ ਸੰਦੀਪ ਸਿੰਘ ਅਤੇ ਉਹਦੀ ਪਤਨੀ ਹੀ ਹਨ।
ਹਸਪਤਾਲ ਵੱਲੋਂ ਪਰਿਵਾਰ ਨੂੰ ਬੱਚਾ ਸੌਪਿਆ ਗਿਆ
ਇਸ ਪੁਸ਼ਟੀ ਦੇ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਬੱਚੀ ਨੂੰ ਸੰਦੀਪ ਸਿੰਘ ਅਤੇ ਉਹਦੀ ਪਤਨੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਰਿਵਾਰ ਹੁਣ ਬੱਚੀ ਦੇ ਨਾਲ ਆਪਣੇ ਘਰ ਵਾਪਸ ਗਿਆ।