ਚੰਡੀਗੜ੍ਹ :- ਪਿਛਲੇ ਕਈ ਹਫ਼ਤਿਆਂ ਤੋਂ ਹੜ੍ਹ ਦੀ ਮਾਰ ਸਹਿੰਦੇ ਪੰਜਾਬ ਵਿੱਚ ਹੁਣ ਹਾਲਾਤ ਸੁਧਰਦੇ ਦਿਖ ਰਹੇ ਹਨ। ਕਈ ਜ਼ਿਲ੍ਹਿਆਂ ਵਿੱਚ ਅੱਜ ਬੱਦਲ ਛਾਏ ਰਹਿਣਗੇ ਅਤੇ ਕਿਤੇ-ਕਿਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤਾਪਮਾਨ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ। ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਲਗਾਤਾਰ ਘੱਟ ਰਿਹਾ ਹੈ ਅਤੇ ਜਿੱਥੇ ਬੰਨ੍ਹਾਂ ਨੂੰ ਨੁਕਸਾਨ ਪਹੁੰਚਿਆ ਸੀ, ਉੱਥੇ ਮੁਰੰਮਤ ਦਾ ਕੰਮ ਤੇਜ਼ ਰਫ਼ਤਾਰ ਨਾਲ ਜਾਰੀ ਹੈ।
ਪਹਾੜੀ ਇਲਾਕਿਆਂ ‘ਚ ਮੀਂਹ ਘੱਟ, ਪੰਜਾਬ ਨੂੰ ਰਾਹਤ
ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਮੀਂਹ ਦੀ ਤੀਬਰਤਾ ਘਟਣ ਨਾਲ ਪੰਜਾਬ ਵਿੱਚ ਜਨਜੀਵਨ ਆਮ ਹੋਣਾ ਸ਼ੁਰੂ ਹੋ ਗਿਆ ਹੈ। ਸਰਹੱਦੀ ਜ਼ਿਲ੍ਹਿਆਂ ਵਿੱਚ ਜਿੱਥੇ ਹੜ੍ਹ ਕਾਰਨ ਵੱਡਾ ਨੁਕਸਾਨ ਹੋਇਆ ਹੈ, ਉੱਥੇ ਸਰਕਾਰੀ ਟੀਮਾਂ ਵੱਲੋਂ ਘਰ-ਘਰ ਸਰਵੇ ਕਰਕੇ ਨੁਕਸਾਨ ਦੀ ਗਿਣਤੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਿੰਡਾਂ ਦੇ ਖੇਤਾਂ ਵਿੱਚ ਜਮੀ 3 ਤੋਂ 4 ਫੁੱਟ ਤੱਕ ਦੀ ਰੇਤ ਕਿਸਾਨਾਂ ਲਈ ਨਵੀਂ ਚੁਣੌਤੀ ਬਣੀ ਹੋਈ ਹੈ।
ਤਾਪਮਾਨ ਵਿੱਚ ਕਮੀ, ਕੁਝ ਖੇਤਰਾਂ ਲਈ ਬਾਰਿਸ਼ ਦਾ ਐਲਰਟ
ਮੌਸਮ ਵਿਭਾਗ ਮੁਤਾਬਕ, ਅੱਜ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 33.7 ਡਿਗਰੀ ਸੈਲਸੀਅਸ ਪਟਿਆਲਾ ਵਿੱਚ ਰਿਕਾਰਡ ਕੀਤਾ ਗਿਆ ਹੈ, ਜਦਕਿ ਸਭ ਤੋਂ ਘੱਟ ਤਾਪਮਾਨ 23.5 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਹੋਇਆ ਹੈ। ਹਿਮਾਚਲ ਤੇ ਜੰਮੂ ਵਿੱਚ ਕਈ ਥਾਵਾਂ ‘ਤੇ ਅੱਜ ਬਾਰਿਸ਼ ਦੀ ਸੰਭਾਵਨਾ ਹੈ। ਜੇ ਉੱਥੇ ਵੱਧ ਮੀਂਹ ਪੈਂਦਾ ਹੈ ਤਾਂ ਪੰਜਾਬ ਵਿੱਚ ਰਾਹਤ ਟੀਮਾਂ ਨੂੰ ਐਲਰਟ ‘ਤੇ ਰੱਖਿਆ ਜਾਵੇਗਾ।
ਮੁੱਖ ਸ਼ਹਿਰਾਂ ਦਾ ਅੱਜ ਦਾ ਮੌਸਮ
ਅੰਮ੍ਰਿਤਸਰ : ਵੱਧ ਤੋਂ ਵੱਧ ਤਾਪਮਾਨ 25.2 ਡਿਗਰੀ ਸੈਲਸੀਅਸ, ਬਾਰਿਸ਼ ਦਾ ਕੋਈ ਅਲਰਟ ਨਹੀਂ। ਹੁਣ ਤੱਕ ਕੁੱਲ ਬਾਰਿਸ਼ 651.9 ਮਿ.ਮੀ।
ਜਲੰਧਰ : ਅੱਜ ਬਾਰਿਸ਼ ਨਹੀਂ, ਤਾਪਮਾਨ ਲਗਭਗ 32 ਡਿਗਰੀ ਸੈਲਸੀਅਸ। ਹੁਣ ਤੱਕ ਕੁੱਲ ਬਾਰਿਸ਼ 902.7 ਮਿ.ਮੀ।
ਲੁਧਿਆਣਾ : ਵੱਧ ਤੋਂ ਵੱਧ ਤਾਪਮਾਨ 25.5 ਡਿਗਰੀ ਸੈਲਸੀਅਸ, ਬਾਰਿਸ਼ ਦਾ ਅਲਰਟ ਨਹੀਂ। ਹੁਣ ਤੱਕ ਕੁੱਲ ਬਾਰਿਸ਼ 798.2 ਮਿ.ਮੀ।