ਚੰਡੀਗੜ੍ਹ :- ਪੰਜਾਬ ਦੇ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚੋਂ ਲੰਘਦੇ ਸਤਲੁਜ ਦਰਿਆ ਦੇ ਧੁੱਸੀ ਬੰਨ ਨੇੜੇ ਵਸਦੇ ਲੋਕ ਹਰ ਵਾਰ ਦਰਿਆ ਚੜ੍ਹਣ ’ਤੇ ਖ਼ਤਰੇ ਵਿੱਚ ਆ ਜਾਂਦੇ ਹਨ। ਇਸ ਵਾਰ ਵੀ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਦੇ ਬਸਨੀਕ ਹੜ੍ਹ ਦੇ ਪਾਣੀਆਂ ਕਾਰਨ ਬਹੁਤ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ।