ਚੰਡੀਗੜ੍ਹ :- ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਲਗਾਤਾਰ ਰਾਹਤ ਕਾਰਜ ਕੀਤੇ ਜਾ ਰਹੇ ਹਨ। ਸੋਮਵਾਰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਕੇ ਫੰਡਾਂ ਅਤੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਹੜ੍ਹ ਪੀੜਤਾਂ ਲਈ ਰਾਹਤ ਕਾਰਜ
ਐਡਵੋਕੇਟ ਧਾਮੀ ਨੇ ਕਿਹਾ ਕਿ SGPC ਹਰ ਸੰਭਵ ਸਹਿਯੋਗ ਦੇ ਰਹੀ ਹੈ। ਸਰਕਾਰ ਦੀ ਜ਼ਿੰਮੇਵਾਰੀ ਹੋਣ ਦੇ ਬਾਵਜੂਦ, ਮਾਨਵਤਾ ਲਈ ਸਾਰੇ ਪੰਜਾਬੀ ਅੱਗੇ ਆ ਰਹੇ ਹਨ। ਹੁਣ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। SGPC ਨੇ ਗੁਰੂਦੁਆਰਾ ਮੈਨੇਜਰਾਂ ਨੂੰ ਹੜ੍ਹ ਪੀੜਤਾਂ ਤੱਕ ਰਾਸ਼ਨ, ਪਾਣੀ ਅਤੇ ਡੀਜ਼ਲ ਪਹੁੰਚਾਉਣ ਦੇ ਆਦੇਸ਼ ਦਿੱਤੇ ਹਨ।
ਡੀਜ਼ਲ ਅਤੇ ਰਾਹਤ ਸਮੱਗਰੀ ਦਾ ਵੰਡਣ ਦਾ ਵੇਰਵਾ:
ਖੇਮਕਰਨ ਸਰਹੱਦ: 6000 ਲੀਟਰ ਡੀਜ਼ਲ
ਸੁਲਤਾਨਪੁਰ ਲੋਧੀ: 11000 ਲੀਟਰ + 8000 ਲੀਟਰ 25 ਸਤੰਬਰ ਨੂੰ
ਡੇਰਾ ਬਾਬਾ ਨਾਨਕ ਕੋਰੀਡੋਰ ਨੇੜੇ ਪਾੜ: 5000 ਲੀਟਰ ਭੇਜਿਆ, 5000 ਲੀਟਰ ਜਲਦ ਭੇਜਿਆ ਜਾਵੇਗਾ
ਐਡਵੋਕੇਟ ਧਾਮੀ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਉੱਚ ਕੁਆਲਿਟੀ ਦੇ ਬੀਜ ਦਿੱਤੇ ਜਾਣਗੇ, ਤੇ ਡੀਜ਼ਲ ਸੇਵਾ ਬਿਜਾਈ ਤੱਕ ਜਾਰੀ ਰਹੇਗੀ।
ਫੰਡਾਂ ਦਾ ਵੇਰਵਾ
SGPC ਦੇ ਪੋਰਟਲ ‘ਤੇ ਖਰਚੇ ਅਤੇ ਆਮਦਨ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਹੁਣ ਤੱਕ ਹੜ੍ਹ ਪੀੜਤਾਂ ਲਈ ਲਗਭਗ 7 ਕਰੋੜ ਰੁਪਏ ਇਕੱਠੇ ਹੋਏ ਹਨ। ਇਸ ਵਿੱਚੋਂ 1 ਕਰੋੜ 14 ਲੱਖ 31 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ।
ਮੁਲਾਜ਼ਮਾਂ ਵੱਲੋਂ 2 ਕਰੋੜ ਰੁਪਏ ਤੋਂ ਵੱਧ ਯੋਗਦਾਨ
ਸੰਗਤ ਵੱਲੋਂ 2 ਕਰੋੜ ਰੁਪਏ ਤੋਂ ਵੱਧ ਭੇਂਟ
ਮੈਂਬਰ ਸਾਹਿਬਾਨ ਵੱਲੋਂ 3 ਲੱਖ 41 ਹਜ਼ਾਰ, ਕੁਲਵੰਤ ਸਿੰਘ ਮੰਨਣ 1 ਲੱਖ, ਸੰਗਤ ਵੱਲੋਂ 80 ਲੱਖ ਰੁਪਏ
ਐਡਵੋਕੇਟ ਧਾਮੀ ਨੇ ਦੱਸਿਆ ਕਿ SGPC ਮੁੜ ਵਸੇਬੇ ਦੇ ਕਾਰਜਾਂ ਨੂੰ ਜਾਰੀ ਰੱਖੇਗੀ। ਦੇਸ਼-ਵਿਦੇਸ਼ ਦੀ ਸੰਗਤ ਵੱਡੇ ਪੱਧਰ ‘ਤੇ ਸਹਿਯੋਗ ਦੇ ਰਹੀ ਹੈ। SGPC ਵੱਲੋਂ ਵੀ 20 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ।