ਚੰਡੀਗੜ੍ਹ :- ਮੌਸਮ ਵਿੱਚ ਆ ਰਹੀ ਤਬਦੀਲੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ ਅਸਥਾਈ ਤੌਰ ‘ਤੇ ਬਦਲ ਦਿੱਤਾ ਹੈ। 1 ਅਕਤੂਬਰ ਤੋਂ ਸਾਰੇ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਖੁੱਲ੍ਹਣਗੇ।
ਇਸੇ ਤਰ੍ਹਾਂ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਵਜੇ ਤੋਂ 2.50 ਵਜੇ ਤੱਕ ਖੁੱਲ੍ਹਣਗੇ। ਇਹ ਨਵਾਂ ਸ਼ਡਿਊਲ 1 ਅਕਤੂਬਰ ਤੋਂ 31 ਅਕਤੂਬਰ ਤੱਕ ਲਾਗੂ ਰਹੇਗਾ।
ਨਵੰਬਰ ਤੋਂ ਫਿਰ ਸ਼ਡਿਊਲ ਬਦਲੇਗਾ
ਸਰਕਾਰ ਨੇ ਸੂਚਿਤ ਕੀਤਾ ਹੈ ਕਿ 1 ਨਵੰਬਰ ਤੋਂ ਸਕੂਲਾਂ ਦਾ ਸਮਾਂ ਫਿਰ ਬਦਲਿਆ ਜਾਵੇਗਾ। ਇਸ ਤੋਂ ਬਾਅਦ ਸਾਰੇ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਦੁਪਹਿਰ 3 ਵਜੇ ਛੁੱਟੀ ਹੋਏਗੀ।
ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਦਾ ਹੋਵੇਗਾ। ਇਹ ਸ਼ਡਿਊਲ 1 ਨਵੰਬਰ ਤੋਂ 28 ਫਰਵਰੀ ਤੱਕ ਲਾਗੂ ਰਹੇਗਾ।
ਸਰਕਾਰ ਦਾ ਮਕਸਦ
ਸਰਕਾਰ ਦਾ ਮੰਤਵ ਹੈ ਕਿ ਤਬਦੀਲ ਹੋ ਰਹੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਅਕਤੂਬਰ ਮਹੀਨੇ ਲਈ ਅਸਥਾਈ ਸ਼ਡਿਊਲ ਅਤੇ ਨਵੰਬਰ ਤੋਂ ਲੰਬੇ ਸਮੇਂ ਲਈ ਨਵਾਂ ਸਮਾਂ ਇਹੀ ਯਤਨ ਦਾ ਹਿੱਸਾ ਹੈ।