ਪਟਿਆਲਾ :- ਰਿਟਾਇਰਡ ਆਈ.ਜੀ. ਅਮਰ ਸਿੰਘ ਚਹਿਲ ਨਾਲ ਹੋਈ ਕਰੋੜਾਂ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿੱਚ ਪਟਿਆਲਾ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਸ ਨੇ ਮਹਾਰਾਸ਼ਟਰ ਵਿੱਚ ਕਾਰਵਾਈ ਕਰਦਿਆਂ ਠੱਗੀ ਗਿਰੋਹ ਨਾਲ ਜੁੜੇ ਛੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰੀ ਉਪਰਾਂਤ ਸਾਈਬਰ ਸੈੱਲ ਦੀਆਂ ਟੀਮਾਂ ਉਨ੍ਹਾਂ ਨੂੰ ਪਟਿਆਲਾ ਲਿਆ ਰਹੀਆਂ ਹਨ। ਐੱਸ.ਐੱਸ.ਪੀ. ਵਰੁਣ ਸ਼ਰਮਾ ਅਨੁਸਾਰ ਗ੍ਰਿਫਤਾਰ ਮੁਲਜ਼ਮ ਆਨਲਾਈਨ ਠੱਗੀ ਦੇ ਸੁਚੱਜੇ ਜਾਲ ਨਾਲ ਜੁੜੇ ਹੋਏ ਹਨ। ਡੂੰਘੀ ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਹੈ। ਪੁਲਸ ਅਧਿਕਾਰੀ ਨੇ ਸਾਈਬਰ ਸੈੱਲ ਦੀ ਟੀਮ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ।

