ਚੰਡੀਗੜ੍ਹ :- ਪੰਜਾਬ ਦੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ 4–5 ਦਿਨਾਂ ਲਈ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਜਾਂ ਤੂਫ਼ਾਨੀ ਹਵਾਵਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਰਹੇਗੀ, ਪਰ ਪਿਛਲੇ ਦਿਨਾਂ ਵਾਂਗ ਲਗਾਤਾਰ ਮੀਂਹ ਪੈਣ ਦੇ ਆਸਾਰ ਨਹੀਂ ਹਨ।
8 ਸਤੰਬਰ ਤੱਕ ਕੋਈ ਅਲਰਟ ਨਹੀਂ
ਵਿਭਾਗ ਦੇ ਅਨੁਸਾਰ, ਹੁਣ 8 ਸਤੰਬਰ ਤੱਕ ਪੰਜਾਬ ਦੇ ਕਿਸੇ ਵੀ ਹਿੱਸੇ ਲਈ ਕੋਈ ਮੌਸਮੀ ਚੇਤਾਵਨੀ ਨਹੀਂ ਹੈ। ਇਸ ਦੌਰਾਨ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਭਾਰੀ ਬਰਸਾਤ ਜਾਂ ਅਸਮਾਨੀ ਬਿਜਲੀ ਦੇ ਖ਼ਤਰੇ ਨਹੀਂ ਹਨ।
9 ਸਤੰਬਰ ਤੋਂ ਨਵੇਂ ਮੌਸਮੀ ਬਦਲਾਅ
ਮੌਸਮ ਵਿਭਾਗ ਨੇ ਦੱਸਿਆ ਕਿ 9 ਸਤੰਬਰ ਤੋਂ ਮੁੜ ਕਈ ਇਲਾਕਿਆਂ ਵਿੱਚ ਮੀਂਹ ਦੇ ਚੰਸ ਵੱਧ ਜਾਣਗੇ। ਇਸ ਦਿਨ ਲਈ ਕਈ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮਾਲਵਾ ਤੇ ਦੋਆਬਾ ਖੇਤਰ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ
ਅੱਜ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ, ਪਰ ਕੱਲ੍ਹ ਤੋਂ ਤਰਨਤਾਰਨ ਤੋਂ ਇਲਾਵਾ ਮਾਲਵਾ ਖੇਤਰ ਦੇ ਵੱਧਤਰ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ ਨਹੀਂ ਹਨ। ਬਾਕੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਜਾਰੀ ਰਹਿ ਸਕਦੀ ਹੈ।