ਚੰਡੀਗੜ੍ਹ :- ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਪੋਨਾ ਵਿਖੇ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਪੁੱਜੇ ਅਤੇ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦਿੱਤੀ। ਮੁੱਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਬੈਰੀਕੇਡ ਲਾ ਕੇ ਸੜਕ ਕਲੀਅਰ ਕਰਵਾਈ ਗਈ ਸੀ।
ਭਾਵੁਕ ਮਾਹੌਲ, ਅੱਖਾਂ ਨਮ ਕਰ ਦੇਣ ਵਾਲੇ ਪਲ
ਅੰਤਿਮ ਵਿਦਾਈ ‘ਤੇ ਵੱਖ-ਵੱਖ ਕਲਾਕਾਰ, ਆਗੂ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਮੌਕਾ ਭਾਵੁਕ ਕਰ ਦੇਣ ਵਾਲਾ ਸੀ, ਜਿੱਥੇ ਹਰੇਕ ਅੱਖ ਨਮ ਸੀ। ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੁਝ ਸਮੇਂ ਬਾਅਦ ਕੀਤਾ ਜਾਵੇਗਾ।
27 ਸਤੰਬਰ ਨੂੰ ਹੋਇਆ ਸੀ ਭਿਆਨਕ ਹਾਦਸਾ
ਰਾਜਵੀਰ ਜਵੰਦਾ 27 ਸਤੰਬਰ ਨੂੰ ਸ਼ਿਮਲਾ ਜਾ ਰਹੇ ਸੀ ਜਦੋਂ ਉਨ੍ਹਾਂ ਦੀ ਬਾਈਕ ਨਾਲ ਭਿਆਨਕ ਸੜਕ ਹਾਦਸਾ ਹੋਇਆ। ਇਸ ਹਾਦਸੇ ਵਿੱਚ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਆਈਆਂ। ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ।
11 ਦਿਨਾਂ ਤੋਂ ਵੈਂਟੀਲੇਟਰ ‘ਤੇ, ਲੋਕ ਕਰ ਰਹੇ ਸਨ ਅਰਦਾਸਾਂ
ਰਾਜਵੀਰ 11 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ‘ਤੇ ਸਨ। ਇਸ ਦੌਰਾਨ ਲੋਕ ਉਨ੍ਹਾਂ ਦੀ ਸਿਹਤ ਲਈ ਅਰਦਾਸ ਕਰ ਰਹੇ ਸਨ, ਪਰ ਬੀਤੇ ਦਿਨ ਉਨ੍ਹਾਂ ਦਾ ਦਿਹਾਂਤ ਹੋ ਗਿਆ।