ਚੰਡੀਗੜ੍ਹ :- ਕੁਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਮਨਕੀਰਤ ਔਲਖ ਹੜ੍ਹ ਪੀੜਤਾਂ ਨਾਲ ਸਾਂਝਾ ਦੁੱਖ ਕਰਨ ਅਤੇ ਮਦਦ ਪਹੁੰਚਾਉਣ ਲਈ ਪੀੜਤਾਂ ਦੇ ਘਰ ਪਹੁੰਚੇ ਸਨ। ਉਨ੍ਹਾਂ ਨੇ ਰਾਸ਼ਨ ਅਤੇ ਹੋਰ ਜਰੂਰੀ ਸਮੱਗਰੀ ਵੀ ਵੰਡ ਕੇ ਲੋਕਾਂ ਦੀ ਸਹਾਇਤਾ ਕੀਤੀ। ਇਸ ਦੌਰਾਨ ਮਨਕੀਰਤ ਔਲਖ ਨੇ ਐਲਾਨ ਕੀਤਾ ਸੀ ਕਿ ਹੜ੍ਹ ਪੀੜਤਾਂ ਲਈ ਉਹ ਪੰਜ ਕਰੋੜ ਰੁਪਏ ਦੇਣਗੇ ਅਤੇ 100 ਟਰੈਕਟਰ ਵੀ ਮਦਦ ਵਜੋਂ ਪ੍ਰਦਾਨ ਕਰਨਗੇ।