ਚੰਡੀਗੜ੍ਹ :- 65 ਸਾਲ ਦੀ ਉਮਰ ਵਿੱਚ ਮਸ਼ਹੂਰ ਪੰਜਾਬੀ ਅਦਾਕਾਰ ਅਤੇ ਕੌਮੈਡੀਅਨ ਜਸਵਿੰਦਰ ਭੱਲਾ ਦਾ ਸ਼ੁੱਕਰਵਾਰ ਸਵੇਰੇ ਮੋਹਾਲੀ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਓਹਨਾਂ ਦੀ ਮੌਤ ਫੋਰਟਿਸ ਹਸਪਤਾਲ ਵਿਖੇ ਬ੍ਰੇਨ ਸਟ੍ਰੋਕ ਨਾਲ ਹੋਈ ਹੈ।
ਜਸਵਿੰਦਰ ਭੱਲਾ ਦੀ ਅਚਾਨਕ ਮੌਤ ਪੰਜਾਬੀ ਫਿਲਮ ਅਤੇ ਕੌਮੈਡੀ ਇੰਡਸਟਰੀ ਲਈ ਇੱਕ ਵੱਡਾ ਨੁਕਸਾਨ ਹੈ।