ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਦੇ ਆਖ਼ਰੀ ਦਿਨ ਦੇ ਵਿਸ਼ੇਸ਼ ਇਜਲਾਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਵਿੱਚ ਜੋ ਤਬਾਹੀ ਹੋਈ ਹੈ, ਉਹ ਪਹਿਲਾਂ ਕਦੇ ਨਹੀਂ ਦੇਖੀ ਗਈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਤੋਂ ਪਹਿਲਾਂ ਹੀ ਸਰਕਾਰ ਵਲੋਂ ਡਰੇਨਾਂ ਅਤੇ ਨਾਲਿਆਂ ਦੀ ਸਫ਼ਾਈ ਕਰਵਾਈ ਜਾ ਚੁੱਕੀ ਸੀ ਅਤੇ ਮੰਤਰੀਆਂ ਦੀਆਂ ਡਿਊਟੀਆਂ ਵੀ ਲਾਗੂ ਕੀਤੀਆਂ ਗਈਆਂ ਸਨ।
ਲੋਕਾਂ ਦਾ ਸਹਿਯੋਗ ਅਤੇ ਸਰਕਾਰ ਦੇ ਪ੍ਰਬੰਧ
ਅਮਨ ਅਰੋੜਾ ਨੇ ਹੜ੍ਹਾਂ ਦੌਰਾਨ ਲੋਕਾਂ ਦੇ ਸਰਕਾਰ ਪ੍ਰਤੀ ਪਿਆਰ ਅਤੇ ਸਹਿਯੋਗ ਦੀ ਸਰਾਹਨਾ ਕੀਤੀ। ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਦੇ ਬੰਬੂਕਾਟ ਬਿਆਨ ’ਤੇ ਹਾਸਿਆਂ ਭਰੇ ਤੰਜ ਕੱਸਦਿਆਂ ਕਿਹਾ ਕਿ ਬੰਬੂਕਾਟ ’ਤੇ ਚੜ੍ਹ ਕੇ ਸਿਰਫ ਫੋਟੋ ਨਹੀਂ ਖਿੱਚੀ ਗਈ, ਸਗੋਂ ਮੌਕੇ ’ਤੇ ਗਰਾਊਂਡ ’ਤੇ ਕੰਮ ਕਰਦੇ ਹੋਏ ਸਹਿਯੋਗ ਦਿੱਤਾ ਗਿਆ।
ਡਿਸਿਲਟਿੰਗ ਅਤੇ ਤਬਾਹੀ ਨੂੰ ਰੋਕਣ ਲਈ ਕੀਤੇ ਗਏ ਪ੍ਰਬੰਧ
ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਡਿਸਿਲਟਿੰਗ ਦੀ ਕਾਰਵਾਈ ਚੱਲ ਰਹੀ ਸੀ ਅਤੇ ਸਰਕਾਰ ਨੇ ਇਸ ਕੰਮ ’ਤੇ ਕਾਫ਼ੀ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਬਿਆਸ ਦਰਿਆ ਨੇ ਹੜ੍ਹਾਂ ਦੌਰਾਨ ਵੱਡੀ ਤਬਾਹੀ ਮਚਾਈ, ਪਰ ਸਰਕਾਰ ਨੇ ਡਿਸਿਲਟਿੰਗ ’ਤੇ ਵੱਧ ਖ਼ਰਚਾ ਕੀਤਾ ਅਤੇ ਡਿਊਟੀਆਂ ਨਿਭਾਉਣ ਲਈ ਸਮਰੱਥ ਟੀਮਾਂ ਤਿਆਰ ਕੀਤੀਆਂ।