ਚੰਡੀਗੜ੍ਹ: ਸਤੰਬਰ ਦੇ ਅਖੀਰਲੇ ਦਿਨਾਂ ‘ਚ ਵੀ ਪੰਜਾਬ ਨੂੰ ਗਰਮੀ ਤੋਂ ਰਾਹਤ ਨਹੀਂ ਮਿਲੀ। ਰਾਜ ਭਰ ਵਿਚ ਗਰਮੀ ਆਮ ਤੌਰ ‘ਤੇ ਉਮੀਦ ਕੀਤੀ ਲੀਮਟ ਤੋਂ ਲਗਭਗ 2.5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਇਸ ਗਰਮੀ ਦੀ ਲਹਿਰ ਦੌਰਾਨ ਮਾਨਸਾ ਨੇ ਸਭ ਤੋਂ ਵੱਧ ਗਰਮੀ ਦਰਜ ਕੀਤੀ — 38.3 ਡਿਗਰੀ ਸੈਲਸੀਅਸ।
ਮੌਸਮ ਵਿਭਾਗ ਦੇ ਅਨੁਸਾਰ, ਪਿਛਲੇ 24 ਘੰਟਿਆਂ ‘ਚ ਪੰਜਾਬ ਵਿਚ ਤਾਪਮਾਨ ‘ਚ 1.3 ਡਿਗਰੀ ਦਾ ਵਾਧਾ ਹੋਇਆ ਹੈ, ਜੋ ਸਪੱਸ਼ਟ ਕਰਦਾ ਹੈ ਕਿ ਗਰਮੀ ਦੀ ਲਹਿਰ ਹਾਲੇ ਖਤਮ ਨਹੀਂ ਹੋਈ।
ਰਾਤਾਂ ‘ਚ ਵੀ ਰਾਹਤ ਨਹੀਂ
ਸਿਰਫ਼ ਦਿਨ ਦੀ ਗਰਮੀ ਹੀ ਨਹੀਂ, ਰਾਤਾਂ ਦੀ ਠੰਢ ਵੀ ਘੱਟ ਗਈ ਹੈ। ਪੰਜਾਬ ਦੇ ਵੱਖ-ਵੱਖ ਹਿਸਿਆਂ ‘ਚ ਰਾਤ ਦਾ ਤਾਪਮਾਨ 2.9 ਡਿਗਰੀ ਉਪਰ ਦਰਜ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਸਵੇਰੇ ਤੱਕ ਗਰਮੀ ਮਹਿਸੂਸ ਹੋ ਰਹੀ ਹੈ। ਕਈ ਥਾਵਾਂ ‘ਤੇ ਰਾਤ ਦਾ ਤਾਪਮਾਨ 21 ਤੋਂ 26 ਡਿਗਰੀ ਰਿਹਾ।
ਵੱਖ-ਵੱਖ ਸ਼ਹਿਰਾਂ ਦੀ ਤਾਪਮਾਨ ਸਥਿਤੀ
ਸ਼ਨੀਵਾਰ ਨੂੰ ਕਈ ਮੁੱਖ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਵਾਧਾ ਰਿਕਾਰਡ ਕੀਤਾ ਗਿਆ:
ਬਠਿੰਡਾ: 36.9°C (1.8 ਡਿਗਰੀ ਦਾ ਵਾਧਾ)
ਲੁਧਿਆਣਾ: 36.4°C (1.2 ਡਿਗਰੀ ਵਧਿਆ)
ਪਠਾਨਕੋਟ: 35.8°C (3.3 ਡਿਗਰੀ ਦਾ ਵਾਧਾ)
ਅੰਮ੍ਰਿਤਸਰ: 35.2°C (1.1 ਡਿਗਰੀ ਵਧਿਆ)
‘ਕੋਈ ਮੀਂਹ ਨਹੀਂ, ਗਰਮੀ ਜਾਰੀ ਰਹੇਗੀ’
ਮੌਸਮ ਵਿਭਾਗ ਦੇ ਅਨੁਸਾਰ, ਅਗਲੇ 7 ਦਿਨਾਂ ਤੱਕ ਰਾਜ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ, ਜਿਸ ਕਰਕੇ ਹਵਾ ਸੁੱਕੀ ਤੇ ਆਸਮਾਨ ਸਾਫ਼ ਰਹੇਗਾ। ਇਸ ਨਾਲ ਤਾਪਮਾਨ ਹੋਰ ਵੀ ਵਧ ਸਕਦਾ ਹੈ।