ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਵਿੱਚ ਵਿੰਨਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਸਹਾਇਕ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸੂਬੇ ਪੱਧਰ ‘ਤੇ ਇਕ ਮਹੱਤਵਪੂਰਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯੋਜਨਾ “ਸਕੀਮ ਫਾਰ ਪ੍ਰੋਮੋਸ਼ਨ ਆਫ ਡੇਅਰੀ ਫਾਰਮਿੰਗ ਐਜ਼ ਲਿਵਲੀਹੁੱਡ ਫਾਰ ਐਸ.ਸੀ ਬੈਨਿਫਿਸ਼ਰੀਜ਼” ਦੇ ਨਾਮ ਨਾਲ ਚੱਲ ਰਹੀ ਹੈ।
ਡਿਪਟੀ ਡਾਇਰੈਕਟਰ ਡੇਅਰੀ, ਸ਼੍ਰੀ ਵਰਿਆਮ ਸਿੰਘ ਨੇ ਦੱਸਿਆ ਕਿ ਇਹ ਕਦਮ ਖੇਤੀਬਾੜੀ ‘ਤੇ ਨਿਰਭਰ ਪਰਿਵਾਰਾਂ ਨੂੰ ਡੇਅਰੀ ਕਿਸਾਨੀ ਵੱਲ ਪ੍ਰੇਰਿਤ ਕਰਨ ਲਈ ਹੈ, ਤਾਕਿ ਉਹ ਆਪਣੀ ਆਮਦਨ ਦੇ ਵਾਧੂ ਸਰੋਤ ਤਿਆਰ ਕਰ ਸਕਣ।
ਵੇਰਕਾ, ਅੰਮ੍ਰਿਤਸਰ ‘ਚ 12 ਦਿਨਾਂ ਦਾ ਮੁਫ਼ਤ ਟ੍ਰੇਨਿੰਗ ਕੋਰਸ
ਡੇਅਰੀ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਐਸ.ਸੀ ਸਿਖਿਆਰਥੀਆਂ ਲਈ 1 ਦਸੰਬਰ ਤੋਂ 12 ਦਸੰਬਰ 2025 ਤੱਕ ਡੇਅਰੀ ਸਿਖਲਾਈ ਕੇਂਦਰ (ਵੇਰਕਾ), ਅੰਮ੍ਰਿਤਸਰ ‘ਚ ਮੁਫ਼ਤ ਟ੍ਰੇਨਿੰਗ ਕਰਵਾਈ ਜਾ ਰਹੀ ਹੈ।
ਇਸ ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਡੇਅਰੀ ਪ੍ਰਬੰਧਨ, ਪਸ਼ੂ ਸੰਭਾਲ, ਫੀਡਿੰਗ, ਦੁੱਧ ਉਤਪਾਦਨ ਅਤੇ ਛੋਟੇ ਪੱਧਰ ‘ਤੇ ਡੇਅਰੀ ਕਾਰੋਬਾਰ ਖੜ੍ਹਾ ਕਰਨ ਦੀਆਂ ਤਕਨਕੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ।
ਸਰਕਾਰ ਦੇ ਵੱਲੋਂ ਵਜ਼ੀਫ਼ਾ ਵੀ ਜਾਰੀ
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਸਿਖਲਾਈ ਵਿੱਚ ਸ਼ਾਮਲ ਸਾਰੇ ਐਸ.ਸੀ ਉਮੀਦਵਾਰਾਂ ਨੂੰ ₹3500 ਦਾ ਵਾਜ਼ੀਫ਼ਾ ਵੀ ਦਿੱਤਾ ਜਾਵੇਗਾ, ਤਾਂ ਜੋ ਉਹ ਬਿਨਾਂ ਕਿਸੇ ਆਰਥਿਕ ਦਬਾਅ ਦੇ ਸਿਖਲਾਈ ਪੂਰੀ ਕਰ ਸਕਣ।
ਕੌਣ-ਕੌਣ ਭਰ ਸਕਦਾ ਹੈ ਅਰਜ਼ੀ?
ਯੋਗਤਾ ਸ਼ਰਤਾਂ:
-
ਉਮੀਦਵਾਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਵੇ
-
ਉਮਰ 18 ਤੋਂ 50 ਸਾਲ
-
ਪੰਜਾਬ ਦਾ ਵਸਨੀਕ
-
ਪੇਂਡੂ ਪਿਛੋਕੜ
-
ਘੱਟੋ-ਘੱਟ 5ਵੀਂ ਪਾਸ
-
ਡੇਅਰੀ ਕਿਸਾਨੀ ਵਿੱਚ ਦਿਲਚਸਪੀ ਰੱਖਣ ਵਾਲੇ
24 ਨਵੰਬਰ ਤੱਕ ਫਾਰਮ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ
ਚਾਹਵਾਨ ਉਮੀਦਵਾਰ ਆਪਣੇ ਦਸਤਾਵੇਜ਼ਾਂ ਸਮੇਤ ਫਾਰਮ
ਡਿਪਟੀ ਡਾਇਰੈਕਟਰ ਡੇਅਰੀ ਦਾ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਚੌਥੀ ਮੰਜ਼ਿਲ, ਕਮਰਾ ਨੰਬਰ 508, ਗੁਰਦਾਸਪੁਰ
ਵਿੱਚ 24 ਨਵੰਬਰ 2025 ਤੱਕ ਜਮ੍ਹਾ ਕਰਵਾ ਸਕਦੇ ਹਨ।
ਅਰਜ਼ੀ ਦੌਰਾਨ ਲੋੜੀਂਦੇ ਦਸਤਾਵੇਜ਼
-
ਪੜਾਈ ਦਾ ਸਰਟੀਫਿਕੇਟ
-
ਜਾਤੀ ਸਰਟੀਫਿਕੇਟ
-
ਆਧਾਰ ਕਾਰਡ
-
ਬੈਂਕ ਖਾਤੇ ਦੀ ਕਾਪੀ
-
ਤਾਜ਼ਾ ਪਾਸਪੋਰਟ ਸਾਈਜ਼ ਫੋਟੋ
ਜਾਣਕਾਰੀ ਲਈ ਸੰਪਰਕ ਨੰਬਰ
80548-00880
75089-73471
78888-50893
94177-66062

