ਚੰਡੀਗੜ੍ਹ :- ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿੱਚ ਚਾਰ ਸੀਨੀਅਰ ਅਫਸਰਾਂ ਦੀਆਂ ਤਾਇਨਾਤੀਆਂ ਅਤੇ ਬਦਲੀਆਂ ਕੀਤੀਆਂ ਹਨ। ਰੂਪਨਗਰ ਦੇ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ। ਡਾ. ਹਰੀਪਾਲ ਸਿੰਘ ਨੂੰ ਬਰਨਾਲਾ, ਡਾ. ਪ੍ਰਭਜੋਤ ਰੰਧਾਵਾ ਨੂੰ ਰੂਪਨਗਰ ਅਤੇ ਡਾ. ਰਾਜੀਵ ਪਰਾਸ਼ਰ ਨੂੰ ਫ਼ਿਰੋਜ਼ਪੁਰ ਦਾ ਸਿਵਲ ਸਰਜਨ ਤਾਇਨਾਤ ਕੀਤਾ ਗਿਆ। ਇਹ ਤਾਜ਼ਾ ਬਦਲੀਆਂ ਵਿਭਾਗੀ ਕਾਰਜਸ਼ੀਲਤਾ ਅਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਗਈਆਂ ਹਨ।

