ਤਰਨ ਤਾਰਨ :- ਪੰਜਾਬ ਵਿੱਚ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਨੂੰ ਨਜ਼ਰ ਵਿੱਚ ਰੱਖਦਿਆਂ ਐਕਸਾਈਜ਼ ਕਮਿਸ਼ਨਰ ਨੇ ਹਲਕੇ ਅਤੇ ਇਸ ਨਾਲ ਲੱਗਦੇ ਇਲਾਕਿਆਂ ਦੇ 3 ਕਿਲੋਮੀਟਰ ਦੇ ਘੇਰੇ ਵਿੱਚ 9 ਨਵੰਬਰ ਸ਼ਾਮ 6 ਵਜੇ ਤੋਂ 11 ਨਵੰਬਰ ਸ਼ਾਮ 6 ਵਜੇ ਤੱਕ ਡਰਾਈ ਡੇਅ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਬੰਦ ਰਹਿਣਗੇ ਠੇਕੇ
14 ਨਵੰਬਰ ਨੂੰ ਗਿਣਤੀ ਦੇ ਦਿਨ ਵੀ ਪੂਰੇ ਇਲਾਕੇ ਵਿੱਚ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਰਹੇਗੀ। ਸਾਰੇ ਠੇਕੇ, ਬਾਰ ਅਤੇ ਲਾਈਸੰਸ ਪ੍ਰਾਪਤ ਵਿਕਰੀ ਕੇਂਦਰ ਪੂਰੀ ਤਰ੍ਹਾਂ ਬੰਦ ਰਹਿਣਗੇ।
ਡੀ.ਈ.ਓ. ਨੇ ਦਿੱਤੀ ਜਾਣਕਾਰੀ
ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ (IAS) ਨੇ ਦੱਸਿਆ ਕਿ ਚੋਣ ਦੌਰਾਨ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਯਕੀਨੀ ਬਣਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪਾਬੰਦੀ ਚੋਣ ਪ੍ਰਕ੍ਰਿਆ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਲਾਈ ਗਈ ਹੈ।
ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਹੋਵੇਗੀ ਅਤੇ ਲਾਈਸੰਸ ਵੀ ਰੱਦ ਕੀਤਾ ਜਾ ਸਕਦਾ ਹੈ।

