ਚੰਡੀਗੜ੍ਹ :- ਪੰਜਾਬ ਕੈਬਿਨੇਟ ਨੇ ਬਾੜ ਕਾਰਨ ਦਰਿਆਵਾਂ ਅਤੇ ਖੇਤਾਂ ਵਿੱਚ ਜੰਮੀ ਮਿੱਟੀ ਨੂੰ ਹਟਾਉਣ ਲਈ ਡੀਸਿਲਟਿੰਗ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਤਹਿਤ ਕਿਸਾਨ ਆਪਣੇ ਖੇਤਾਂ ਵਿੱਚੋਂ ਮਿੱਟੀ ਕੱਢ ਸਕਣਗੇ ਅਤੇ ਉਸਨੂੰ ਵੇਚ ਕੇ ਵਾਧੂ ਆਮਦਨ ਵੀ ਪ੍ਰਾਪਤ ਕਰ ਸਕਣਗੇ। ਸਰਕਾਰ ਵੱਲੋਂ ਫਸਲ ਨੁਕਸਾਨ ਦਾ ਮੁਆਵਜ਼ਾ ਵੀ ਐਲਾਨਿਆ ਗਿਆ ਹੈ, ਜਿਸ ਅਧੀਨ ਹਰ ਪ੍ਰਭਾਵਿਤ ਕਿਸਾਨ ਨੂੰ ਪ੍ਰਤੀ ਏਕੜ 20 ਹਜ਼ਾਰ ਰੁਪਏ ਦੀ ਰਕਮ ਦਿੱਤੀ ਜਾਵੇਗੀ। ਇਹ ਮੁਆਵਜ਼ਾ ਸਿੱਧਾ ਕਿਸਾਨਾਂ ਦੇ ਹੱਥਾਂ ਵਿੱਚ ਚੈਕ ਰੂਪ ਵਿੱਚ ਸੌਂਪਿਆ ਜਾਵੇਗਾ, ਤਾਂ ਜੋ ਬਿਚੌਲੀਆਂ ਦੀ ਦਖ਼ਲਅੰਦਾਜ਼ੀ ਨਾ ਹੋਵੇ।