ਨਾਭਾ :- ਨਾਭਾ ਬਲਾਕ ਦੇ ਪਿੰਡ ਫਰੀਦਪੁਰ ਨੇੜੇ ਬੁੱਧਵਾਰ ਨੂੰ ਪੀਆਰਟੀਸੀ ਦੀ ਬੱਸ ਦੁਰਘਟਨਾ ਦਾ ਸ਼ਿਕਾਰ ਹੋ ਗਈ। ਬੱਸ ਵਿੱਚ ਕਰੀਬ 140 ਯਾਤਰੀ ਸਵਾਰ ਸਨ। ਪ੍ਰਾਰੰਭਿਕ ਜਾਣਕਾਰੀ ਅਨੁਸਾਰ, ਬੱਸ ਓਵਰਲੋਡ ਹੋਣ ਕਾਰਨ ਉਸ ਦੀਆਂ ਕਮਾਣੀਆਂ ਟੁੱਟ ਗਈਆਂ ਤੇ ਵਾਹਨ ਬੇਕਾਬੂ ਹੋ ਕੇ ਸਾਹਮਣੇ ਖੜ੍ਹੇ ਦਰੱਖਤ ਨਾਲ ਜਾ ਟਕਰਾਇਆ।
ਟੱਕਰ ਇੰਨੀ ਜ਼ੋਰਦਾਰ ਸੀ ਕਿ ਦਰੱਖਤ ਵੀ ਜੜੋਂ ਸਮੇਤ ਟੁੱਟ ਗਿਆ। ਹਾਦਸੇ ਵਿੱਚ ਕਈ ਸਵਾਰੀਆਂ ਨੂੰ ਗੰਭੀਰ ਚੋਟਾਂ ਆਈਆਂ ਹਨ। ਜ਼ਖਮੀਆਂ ਨੂੰ ਤੁਰੰਤ ਭਾਦਸੋ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਇਸ ਵਾਕਿਆ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਲੋਕਾਂ ਵੱਲੋਂ ਪ੍ਰਸ਼ਾਸਨ ‘ਤੇ ਸਵਾਲ ਉਠਾਏ ਜਾ ਰਹੇ ਹਨ ਕਿ ਬੱਸ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਨੂੰ ਕਿਵੇਂ ਬੈਠਣ ਦਿੱਤਾ ਗਿਆ।