ਚੰਡੀਗੜ੍ਹ :- ਪੰਜਾਬ ਵਿੱਚ ਆਏ ਹੜ੍ਹ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐਲ) ਨੂੰ ਵੱਡਾ ਝਟਕਾ ਦਿੱਤਾ ਹੈ। ਸਭ ਤੋਂ ਭਾਰੀ ਨੁਕਸਾਨ ਪਠਾਨਕੋਟ ਸਥਿਤ ਅਪਰ ਬਿਆਸ ਡਾਇਵਰਜ਼ਨ ਚੈਨਲ (ਯੂਬੀਡੀਸੀ) ਹਾਈਡਲ ਪਾਵਰ ਪ੍ਰੋਜੈਕਟ ਨੂੰ ਹੋਇਆ ਹੈ, ਜਿੱਥੇ ਕੁੱਲ ਨੁਕਸਾਨ 62.5 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।