ਚੰਡੀਗੜ੍ਹ :- ਪੇਂਡੂ ਸਬ ਡਵੀਜ਼ਨ ਨਵਾਂਸ਼ਹਿਰ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ 66 ਕੇ.ਵੀ. ਗੜ੍ਹਸ਼ੰਕਰ ਸਰਕਟ ਨੰਬਰ-1 ਦੇ ਰੱਖ-ਰਖਾਅ ਕਾਰਜਾਂ ਲਈ ਬੰਦ ਰਹਿਣ ਕਾਰਨ 66 ਕੇ.ਵੀ. ਭੀਣ ਸਬ-ਸਟੇਸ਼ਨ ਨਾਲ ਜੁੜੇ ਕਈ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਨਿਰਧਾਰਿਤ ਸ਼ਡਿਊਲ ਮੁਤਾਬਕ 2 ਮਾਰਚ 2026 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 11 ਕੇ.ਵੀ. ਘਟਾਰੋਂ, ਕੋਟ ਪੱਤੀ, ਮੁਬਾਰਕਪੁਰ, ਮਹਾਲੋਂ, ਮੂਸਾਪੁਰ, ਜੱਬੋਵਾਲ, ਭੀਣ ਅਤੇ ਗਜਪੁਰ ਫੀਡਰਾਂ ਨਾਲ ਸੰਬੰਧਿਤ ਪਿੰਡਾਂ ਵਿੱਚ ਬਿਜਲੀ ਬੰਦ ਰਹੇਗੀ। ਇਸ ਕਾਰਨ ਅਮਰਗੜ੍ਹ, ਭੰਗਲ ਕਲਾਂ, ਕਰਿਆਮ, ਅਲਾਚੌਰ, ਗਲੋਵਾਲ, ਮਹਿੰਦੀਪੁਰ, ਗੁਜਰਪੁਰ, ਪੱਲੀ ਉਂਚੀ, ਪੱਲੀ ਝਿੱਕੀ, ਬਰਨਾਲਾ ਕਲਾਂ, ਲੋਧੀਪੁਰ, ਕਰੀਹਾ, ਮੱਲਪੁਰ ਅੜਕਾਂ ਅਤੇ ਅਲੀਪੁਰ ਸਮੇਤ ਹੋਰ ਪਿੰਡਾਂ ਦੇ ਘਰਾਂ ਅਤੇ ਮੋਟਰਾਂ ਨੂੰ ਸਪਲਾਈ ਨਹੀਂ ਮਿਲੇਗੀ।
ਅਬੋਹਰ ਵਿੱਚ ਨਵੀਂ ਕੇਬਲ ਪਾਉਣ ਕਾਰਨ 1 ਮਾਰਚ ਨੂੰ ਕੱਟ
ਅਬੋਹਰ ਖੇਤਰ ਵਿੱਚ ਬਿਜਲੀ ਵਿਭਾਗ ਵੱਲੋਂ ਨਵੇਂ 11 ਕੇ.ਵੀ. ਢਾਣੀ ਮਸੀਤ ਰੋਡ ਫੀਡਰ ਦੀ ਕੇਬਲ ਬਿਛਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਕਾਰਨ 1 ਮਾਰਚ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ 220 ਕੇ.ਵੀ. ਗਰਿੱਡ ਨਾਲ ਜੁੜੇ ਕੁਝ ਫੀਡਰਾਂ ਅਤੇ 11 ਕੇ.ਵੀ. ਪੁੱਡਾ ਕਾਲੋਨੀ ਤੇ ਨਾਨਕ ਨਗਰੀ ਫੀਡਰ ਦੀ ਸਪਲਾਈ ਰੋਕੀ ਜਾਵੇਗੀ। ਇਸ ਦੌਰਾਨ ਗੋਬਿੰਦ ਨਗਰੀ, ਫਰੈਂਡਜ਼ ਕਾਲੋਨੀ, ਭਾਰਤ ਕਾਲੋਨੀ, ਡੀ.ਆਰ. ਕਾਲੋਨੀ, ਦਾਣਾ ਮੰਡੀ ਦਾ ਹਿੱਸਾ, ਪੁਰਾਣੀ ਅਤੇ ਨਵੀਂ ਫਾਜ਼ਿਲਕਾ ਰੋਡ ਦੇ ਕੁਝ ਇਲਾਕੇ ਅਤੇ ਪੁੱਡਾ ਕਾਲੋਨੀ ਪ੍ਰਭਾਵਿਤ ਰਹਿਣਗੇ। ਵਿਭਾਗ ਨੇ ਕਿਹਾ ਹੈ ਕਿ ਮੌਸਮੀ ਜਾਂ ਤਕਨੀਕੀ ਹਾਲਾਤ ਦੇ ਅਨੁਸਾਰ ਸਮਾਂ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ।
ਗੁਰਦਾਸਪੁਰ ਸ਼ਹਿਰ ਵਿੱਚ 1 ਮਾਰਚ ਨੂੰ ਮੁਰੰਮਤ ਕਾਰਜ
ਗੁਰਦਾਸਪੁਰ ਸ਼ਹਿਰੀ ਉਪ ਮੰਡਲ ਹੇਠਾਂ ਆਉਂਦੇ 66 ਕੇ.ਵੀ. ਨਗਰ ਸੁਧਾਰ ਟਰੱਸਟ ਸਕੀਮ ਨੰਬਰ-7 ਸਬ ਸਟੇਸ਼ਨ ਤੋਂ ਚੱਲਦੇ ਐੱਸ.ਡੀ. ਕਾਲਜ ਅਤੇ ਗੋਲ ਮੰਦਰ ਫੀਡਰਾਂ ’ਤੇ 1 ਮਾਰਚ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮੁਰੰਮਤ ਕੰਮ ਚੱਲੇਗਾ। ਇਸ ਸਮੇਂ ਦੌਰਾਨ ਰਾਮ ਸ਼ਰਨਮ ਕਾਲੋਨੀ, ਕਾਨੂੰਨ ਫਾਟਕ ਇਲਾਕਾ, ਮਿਹਰ ਚੰਦ ਰੋਡ, ਇਸਲਾਮਾਬਾਦ ਮੁਹੱਲਾ, ਪੁਲਸ ਲਾਈਨ ਰੋਡ, ਭਾਈ ਲਾਲੋ ਜੀ ਚੌਕ, ਹਨੂੰਮਾਨ ਚੌਕ ਅਤੇ ਗੋਲ ਮੰਦਰ ਆਸਪਾਸ ਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਅਧਿਕਾਰੀਆਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਨਿਰਧਾਰਿਤ ਸਮੇਂ ਦੌਰਾਨ ਬਿਜਲੀ ਉਪਕਰਣਾਂ ਦੀ ਵਰਤੋਂ ਸਾਵਧਾਨੀ ਨਾਲ ਕਰਨ ਅਤੇ ਪਹਿਲਾਂ ਤੋਂ ਜ਼ਰੂਰੀ ਪ੍ਰਬੰਧ ਕਰ ਲੈਣ।

