ਚੰਡੀਗੜ੍ਹ :- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਹਿਲੀ ਵਾਰ ਦੂਜੇ ਸਰਟੀਫਿਕੇਟ ਦੀ ਜਾਰੀਗਿਰੀ ‘ਤੇ ਪੂਰੀ ਤਰ੍ਹਾਂ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਹੁਣ ਕੋਈ ਵੀ ਵਿਦਿਆਰਥੀ ਜਾਂ ਬਿਨੈਕਾਰ ਬਿਨਾਂ ਪੁਲਿਸ ਰਿਪੋਰਟ ਪੇਸ਼ ਕੀਤੇ ਸਰਟੀਫਿਕੇਟ ਦੀ ਦੂਜੀ ਕਾਪੀ ਨਹੀਂ ਲੈ ਸਕੇਗਾ। ਬੋਰਡ ਨੇ ਇਸ ਬਦਲਾਅ ਨੂੰ ਸਰਟੀਫਿਕੇਟ ਦੇ ਵੱਧ ਰਹੇ ਦੁਰਪਯੋਗ ਨੂੰ ਰੋਕਣ ਲਈ ਲਾਜ਼ਮੀ ਕਦਮ ਵਜੋਂ ਦਰਸਾਇਆ ਹੈ।

